ਬੀ ਬੀ ਐੱਮ ਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਭਲਕੇ

0
127

ਚੰਡੀਗੜ੍ਹ : ਬੀ ਬੀ ਐੱਮ ਬੀ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ 14 ਮਈ ਨੂੰ ਬੁਲਾ ਲਈ ਹੈ, ਜਿਸ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਲ ਹੋਣਗੇ। ਇਸ ਮੀਟਿੰਗ ’ਚ ਕੇਂਦਰੀ ਜਲ ਕਮਿਸ਼ਨ ਦੇ ਮੁੱਖ ਇੰਜੀਨੀਅਰ ਵੀ ਸ਼ਾਮਲ ਹੋਣਗੇੇ। ਪੰਜਾਬ-ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਇਹ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ’ਚ ਤਿੰਨੋਂ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਐਲੋਕੇਸ਼ਨ ਹੋਵੇਗੀ ਅਤੇ ਸੂਬੇ ਆਪੋ-ਆਪਣੀ ਪਾਣੀ ਦੀ ਡਿਮਾਂਡ ਦੱਸਣਗੇ। ਪੰਜਾਬ ਦੀ ਪਾਣੀ ਦੀ ਮੰਗ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।