ਨਵੀਂ ਦਿੱਲੀ : ਸਾਬਕਾ ਰੱਖਿਆ ਸਕੱਤਰ ਤੇ 1985 ਬੈਚ ਦੇ ਕੇਰਲਾ ਕੇਡਰ ਦੇ ਆਈ ਏ ਐੱਸ ਅਧਿਕਾਰੀ ਅਜੈ ਕੁਮਾਰ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ ਪੀ ਐੱਸ ਸੀ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਅਮਲਾ ਮੰਤਰਾਲੇ ਨੇ ਨਿਯੁਕਤੀ ਸੰਬੰਧੀ ਹੁਕਮ ਮੰਗਲਵਾਰ ਦੇਰ ਰਾਤ ਜਾਰੀ ਕੀਤੇ। ਅਜੈ ਕੁਮਾਰ ਨੇ ਪ੍ਰੀਤੀ ਸੂਦਨ ਦੀ ਥਾਂ ਲਈ ਹੈ, ਜਿਨ੍ਹਾ ਦਾ ਕਾਰਜਕਾਲ 29 ਅਪਰੈਲ ਨੂੰ ਪੂਰਾ ਹੋ ਗਿਆ ਸੀ। ਕੁਮਾਰ ਦੀ ਨਿਯੁਕਤੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਨਜ਼ੂਰੀ ਦੇ ਦਿੱਤੀ ਹੈ। ਕੁਮਾਰ 23 ਅਗਸਤ, 2019 ਤੋਂ 31 ਅਕਤੂਬਰ, 2022 ਤੱਕ ਰੱਖਿਆ ਸਕੱਤਰ ਰਹੇ।





