52ਵੇਂ ਚੀਫ ਜਸਟਿਸ ਨੇ ਹਲਫ ਲਿਆ

0
134

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ ਭੂਸ਼ਣ ਰਾਮਕਿ੍ਰਸ਼ਨ ਗਵਈ ਨੂੰ ਬੁੱਧਵਾਰ ਸੁਪਰੀਮ ਕੋਰਟ ਦੇ 52ਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਵਾਈ। ਉਹ ਜਸਟਿਸ ਸੰਜੀਵ ਖੰਨਾ ਦੀ ਥਾਂ ਲੈਣਗੇ, ਜੋ ਮੰਗਲਵਾਰ ਨੂੰ 65 ਸਾਲ ਦੀ ਉਮਰ ਹੋਣ ਮਗਰੋਂ ਸੇਵਾਮੁਕਤ ਹੋ ਗਏ ਸਨ। ਜਸਟਿਸ ਗਵਈ, ਜੋ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ, ਦਾ ਕਾਰਜਕਾਲ ਛੇ ਮਹੀਨੇ ਤੋਂ ਵੱਧ ਸਮੇਂ ਦਾ ਹੋਵੇਗਾ ਤੇ ਉਹ 23 ਨਵੰਬਰ ਨੂੰ ਸੇਵਾਮੁਕਤ ਹੋਣਗੇ। ਉਨ੍ਹਾਂ ਹਿੰਦੀ ਵਿੱਚ ਸਹੁੰ ਚੁੱਕੀ।