ਖੰਨਾ (ਸੁਖਵਿੰਦਰ ਸਿੰਘ ਭਾਦਲਾ/ ਪਰਮਿੰਦਰ ਸਿੰਘ ਮੋਨੂੰ)-ਵੀਰਵਾਰ ਦੁਪਹਿਰੇ ਪਿੰਡ ਲਲੌੜੀ ਕਲਾਂ ਦੇ ਟੋਬੇ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਗਦੀਸ਼ ਸਿੰਘ ਪੁੱਤਰ ਸਤੀਸ਼ ਕੁਮਾਰ, ਜਿਹੜਾ ਕਿ ਨਾਨਕੇ ਪਿੰਡ ਲਲੌੜੀ ਕਲਾਂ ਵਿਖੇ ਹੀ ਰਹਿ ਰਿਹਾ ਸੀ, ਦੁਪਹਿਰੇ ਟੋਬੇ ਦੇ ਕੰਢੇ ਬੈਠੇ ਕਬੂਤਰ ਨੂੰ ਫੜਨ ਗਿਆ ਤਾਂ ਅਚਾਨਕ ਪੈਰ ਤਿਲਕਣ ਕਾਰਨ ਉਹ ਟੋਬੇ ਵਿੱਚ ਹੀ ਡਿੱਗ ਗਿਆ। ਡਿੱਗਦੇ ਸਾਰ ਹੀ ਉਹ ਦਲਦਲ ਵਿੱਚ ਫਸ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਚੌਕੀ ਬਰਧਾਲਾ ਦੇ ਇੰਚਾਰਜ ਹਰਜਿੰਦਰ ਸਿੰਘ ਘਲੋਟੀ ਨੇ ਮਿ੍ਰਤਕ ਸਰੀਰ ਟੋਬੇ ਵਿੱਚੋਂ ਪਿੰਡ ਦੇ ਲੋਕਾਂ ਦੀ ਮਦਦ ਨਾਲ ਬਾਹਰ ਕਢਵਾਇਆ।





