ਅਗਨੀਵੀਰ ਅਕਾਸ਼ਦੀਪ ਸਿੰਘ ਸ੍ਰੀਨਗਰ ’ਚ ਸ਼ਹੀਦ

0
166

ਕੋਟਕਪੂਰਾ : ਜ਼ਿਲ੍ਹੇ ਦੇ ਪਿੰਡ ਚਾਹਿਲ ਦਾ ਅਗਨੀਵੀਰ ਅਕਾਸ਼ਦੀਪ ਸਿੰਘ ਸ੍ਰੀਨਗਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੌਣੇ ਦੋ ਸਾਲ ਪਹਿਲਾਂ ਉਹ ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਅਤੇ ਕੁਝ ਸਮਾਂ ਹਿਸਾਰ ਡਿਊਟੀ ’ਤੇ ਰਹਿਣ ਮਗਰੋਂ ਉਸ ਨੂੰ ਹੁਣ ਸ੍ਰੀਨਗਰ ਡਿਊਟੀ ’ਤੇ ਭੇਜ ਦਿੱਤਾ। ਬੁੱਧਵਾਰ ਸ਼ਾਮ ਨੂੰ ਅਕਾਸ਼ਦੀਪ ਨਾਲ ਪਰਵਾਰ ਦੀ ਗੱਲ ਹੋਈ ਸੀ ਅਤੇ ਸਭ ਠੀਕ-ਠਾਕ ਸੀ, ਪਰ ਵੀਰਵਾਰ ਸਵੇਰ ਤੋਂ ਉਸ ਨਾਲ ਸੰਪਰਕ ਨਹੀਂ ਸੀ ਹੋ ਰਿਹਾ। 12 ਅਪਰੈਲ ਨੂੰ ਅਕਾਸ਼ਦੀਪ ਛੁੱਟੀ ਆਇਆ ਸੀ ਅਤੇ 27 ਅਪਰੈਲ ਨੂੰ ਹੀ ਵਾਪਸ ਗਿਆ ਸੀ। ਕੰਪਨੀ ਕਮਾਂਡਰ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਅਕਾਸ਼ਦੀਪ ਦੇ ਸਿਰ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਹੈ।