ਮੌਜੂਦਾ ਹਾਲਾਤ ਨੂੰ ਮੋੜਾ ਦੇਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪੈਣੈ : ਡੀ. ਰਾਜਾ

0
126

ਤਿਰੂਪਤੀ (ਚਰਨਜੀਤ ਛਾਂਗਾ ਰਾਏ)
ਸਰਬ ਭਾਰਤ ਨੌਜਵਾਨ ਸਭਾ ਦੇ 17ਵੇਂ ਕੌਮੀ ਡੈਲੀਗੇਟ ਅਜਲਾਸ ਦਾ ਵੀਰਵਾਰ ਆਗਾਜ਼ ਇਥੇ ਸਥਾਨਕ ਇੰਦਰਾ ਮੈਦਾਨਮ ਵਿਖ਼ੇ ਹੋਇਆ। ਜਨਤਕ ਰੈਲੀ ਵਿੱਚ ਚੁਣੀਦਾ ਡੈਲੀਗੇਟਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਹਜ਼ਾਰਾਂ ਨੌਜਵਾਨਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।
ਜਨਤਕ ਰੈਲੀ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਲੈਨਿਨ ਬਾਬੂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੋਂ ਭਾਰਤੀ, ਤੇਲੰਗਾਨਾ ਵਲੀ ਉਲ੍ਹਾ ਕਾਦਰੀ ਅਤੇ ਟੀ ਟੀ ਜਿਸਮਨ ਕੇਰਲਾ ਆਦਿ ਆਗੂਆਂ ਨੇ ਕੀਤੀ। ਵਿਸ਼ਾਲ ਰੈਲੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ, ਨਾਰਾਇਣਾ ਅਤੇ ਰਾਜ ਸਭਾ ਮੈਂਬਰ ਪੀ. ਸੰਤੋਸ਼ ਕੁਮਾਰ, ਕੇ. ਰਾਮਾ�ਿਸ਼ਨਾ ਸੂਬਾ ਸਕੱਤਰ ਸੀ ਪੀ ਆਈ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਕੌਮੀ ਜਨਰਲ ਸਕੱਤਰ ਥਿਰਮਲਾਈ ਰਮਨ ਵੀ ਸਨ। ਜਨਤਕ ਰੈਲੀ ਦੀ ਸ਼ੁਰੂਆਤ ਦੱਖਣੀ ਭਾਰਤ ਦੀਆਂ ਪ੍ਰਸਿੱਧ ਸੱਭਿਆਚਾਰਕ ਵੰਨਗੀਆਂ ਅਤੇ ਇਨਕਲਾਬੀ ਵੰਨਗੀਆਂ ਨਾਲ ਕੀਤੀ ਗਈ, ਜਿਸ ਵਿੱਚ ਦੱਖਣੀ ਭਾਰਤ ਦੇ ਪ੍ਰਸਿੱਧ ਟੀ ਵੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਰੈਲੀ ਨੂੰ ਸੰਬੋਧਨ ਕਰਦਿਆਂ ਡੀ ਰਾਜਾ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਦਾ ਮਹਾਨ ਇਨਕਲਾਬੀ ਜਿੱਤਾਂ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਸ਼ਹੀਦ ਭਗਤ ਸਿੰਘ, ਸ਼ਹੀਦ ਵਿਰਸਾ ਮੁੰਡਾ ਅਤੇ ਸੈਂਕੜੇ ਮਹਾਨ ਸ਼ਹੀਦਾਂ ਅਤੇ ਇਨਕਲਾਬੀਆਂ ਦੀ ਵਿਚਾਰਧਾਰਾ ਨੂੰ ਪ੍ਰਣਾਈ ਇਨਕਲਾਬੀ ਜਥੇਬੰਦੀ ਹੈ, ਜੋ ਦੇਸ਼ ਦੀ ਜਵਾਨੀ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈ। ਉਹਨਾ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਜਿਹਨਾਂ ਹਾਲਾਤ ਵਿੱਚੋਂ ਅੱਜ ਸਾਡਾ ਦੇਸ਼ ਗੁਜ਼ਰ ਰਿਹਾ ਹੈ, ਉਸ ਵੇਲੇ ਸਰਬ ਭਾਰਤ ਨੌਜਵਾਨ ਸਭਾ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੀ ਜਵਾਨੀ ਨੂੰ ਸਹੀ ਰਾਹ ਦਿਖਾ ਕੇ ਮੌਜੂਦਾ ਹਾਲਾਤ ਨੂੰ ਬਦਲਣ ਲਈ ਸੰਘਰਸ਼ ਲਈ ਤਿਆਰ ਕਰਨ।ਇਹਨਾਂ ਮੌਜੂਦਾ ਹਾਲਾਤ ਨੂੰ ਮੋੜਾ ਦੇਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਹਨਾ ਸਰਬ ਭਾਰਤ ਨੌਜਵਾਨ ਸਭਾ ਦੀ 17ਵੀਂ ਕੌਮੀ ਕਾਨਫਰੰਸ ਦੀ ਇਨਕਲਾਬੀ ਸ਼ੁਰੂਆਤ ਲਈ ਸ਼ੁੱਭ ਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ ਤੇ ਕਾਨਫਰੰਸ ਦੀ ਸਫਲਤਾ ਲਈ ਆਸ ਪ੍ਰਗਟ ਕੀਤੀ। ਰੈਲੀ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਲੋਕ ਆਗੂਆਂ ਨੂੰ ਵੋਟਾਂ ਪਾ ਕੇ ਜਿਤਾ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਭੇਜ ਕੇ ਉਹਨਾਂ ਲਈ ਉਮਰ ਭਰ ਜ਼ਿੰਦਗੀ ਦੀ ਗਰੰਟੀ ਕਰ ਦਿੰਦੇ ਹਨ, ਪਰ ਦੇਸ਼ ਦੇ ਨੌਜਵਾਨ, ਵਿਦਿਆਰਥੀ, ਕਿਸਾਨ ਅਤੇ ਆਮ ਲੋਕਾਂ ਲਈ ਜ਼ਿੰਦਗੀ ਦੀ ਕੋਈ ਗਰੰਟੀ ਨਹੀਂ, ਉਹਨਾਂ ਲਈ ਰੁਜ਼ਗਾਰ ਦੀ ਕੋਈ ਗਰੰਟੀ ਨਹੀਂ। ਉਹਨਾ ਕਿਹਾ ਕਿ ਨੌਜਵਾਨਾਂ ਦੀ ਇਹ ਕੌਮੀ ਕਾਨਫਰੰਸ 4 ਦਿਨ ਇਹਨਾਂ ਮੁੱਦਿਆਂ ’ਤੇ ਚਰਚਾ ਕਰੇਗੀ ਅਤੇ ਇੱਕ ਦੇਸ਼-ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜੋ ਬਨੇਗਾ ਦੀ ਪ੍ਰਾਪਤੀ ਲਈ ਦੇਸ਼ ਦੀ ਜਵਾਨੀ ਨੂੰ ਲਾਮਬੰਦ ਕਰੇਗੀ।
ਰੈਲੀ ਵਿੱਚ ਪੰਜਾਬ ਦੇ ਡੈਲੀਗੇਸ਼ਨ ਨੇ ਬਨੇਗਾ ਦੀਆਂ ਵਰਦੀਆਂ ਪਾ ਕੇ ਸ਼ਮੂਲੀਅਤ ਕੀਤੀ। ਪੰਜਾਬ ਦੇ ਡੈਲੀਗੇਸ਼ਨ ਵਿੱਚ ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ, ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ, ਗੁਰਜੀਤ ਕੌਰ ਸਰਦੂਲਗੜ੍ਹ, ਨਵਜੀਤ ਸੰਗਰੂਰ, ਗੁਰਜੰਟ ਪਟਿਆਲਾ, ਸੁਖਵਿੰਦਰ ਸੂਬਾ ਸਕੱਤਰ ਏ ਆਈ ਐੱਸ ਐੱਫ, ਸਵਰਾਜ ਖੋਸਾ, ਹਰਮੇਲ ਉਭਾ, ਚਰਨਜੀਤ ਚਮੇਲੀ ਆਦਿ ਡੈਲੀਗੇਟ ਸ਼ਾਮਲ ਹਨ।