ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਨੂੰ ਬਹਿਰੀਨ ’ਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ ਮੁਬਾਰਕਬਾਦ ਦਿੱਤੀ ਹੈ। ਟੀਮ ’ਚ ਪੰਜਾਬ ਦੇ ਇਕਲੌਤੇ ਖਿਡਾਰੀ ਜੋਸ਼ਨੂਰ ਢੀਂਡਸਾ ਦੇ ਨਾਲ-ਨਾਲ ਮੁੱਖ ਮੰਤਰੀ ਨੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੋਸ਼ਨੂਰ ਦੇ ਮਾਨਸਾ ਸਥਿਤ ਘਰ ਵਧਾਈਆਂ ਦੇਣ ਲਈ ਕਾਫੀ ਲੋਕ ਪੁੱਜੇ। ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਫਾਈਨਲ ’ਚ ਈਰਾਨ ਤੋਂ 3-1 ਨਾਲ ਹਾਰ ਗਈ ਹੈ ਪਰ ਇਸ ਟੀਮ ਤੋਂ ਭਵਿੱਖ ਵਿਚ ਬਹੁਤ ਵੱਡੀਆਂ ਉਮੀਦਾਂ ਹਨ।