ਐੱਸ ਐੱਮ ਓ ਦੀ ਸਿਵਲ ਸਰਜਨ ਕੋਲ ਸ਼ਿਕਾਇਤ

0
177

ਤਲਵੰਡੀ ਸਾਬੋ, (ਜਗਦੀਪ ਗਿੱਲ)-ਐੱਸ ਐੱਮ ਓ ਤਲਵੰਡੀ ਸਾਬੋ ਵਿਰੁੱਧ ਡਾਕਟਰ ਬਿਕਰਮ ਪ੍ਰਤਾਪ ਖਿੱਚੀ ਮੈਡੀਕਲ ਅਫਸਰ ਐੱਸ ਡੀ ਐੱਚ ਤਲਵੰਡੀ ਸਾਬੋ ਸਣੇ ਇੱਕ ਦਰਜਨ ਦੇ ਕਰੀਬ ਡਾਕਟਰਾਂ ਬੁੱਧਵਾਰ ਸਿਵਲ ਸਰਜਨ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ’ਚ ਮਰਦ ਡਾਕਟਰਾਂ ਦੇ ਨਾਲ ਲੇਡੀ ਡਾਕਟਰਾਂ ਪ੍ਰਤੀ ਅੱਪ ਸ਼ਬਦ ਬੋਲਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪੀੜਤ ਡਾਕਟਰਾਂ ਵੱਲੋਂ ਕਿਹਾ ਗਿਆ ਹੈ ਕਿ ਐੱਸ ਐੱਮ ਓ ਤਲਵੰਡੀ ਸਾਬੋ ਵੱਲੋਂ ਐਮਰਜੈਂਸੀ ਡਿਊਟੀ ਕਰਦੇ ਡਾਕਟਰਾਂ ਨੂੰ ਕਿਸੇ ਐੱਮ ਐੱਲ ਏ ਦਾ ਹਵਾਲਾ ਦੇ ਕੇ ਧਮਕਾਇਆ ਜਾ ਰਿਹਾ ਹੈ। ਉਕਤ ਪੀੜਤ ਡਾਕਟਰਾਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਸਥਿਤੀਆਂ ਦੇ ਚਲਦਿਆਂ ਉਹਨਾਂ ਨੂੰ ਆਪਣੀ ਨਿਰਪੱਖ ਡਿਊਟੀ ਨਿਭਾਉਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ ਅਤੇ ਨਾਲ ਹੀ ਉਹ ਭਾਰੀ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰ ਰਹੇ ਹਨ।ਉਧਰ ਐੱਸ ਐੱਮ ਓ ਤਲਵੰਡੀ ਸਾਬੋ ਡਾਕਟਰ ਰਵੀਕਾਂਤ ਗੁਪਤਾ ਨੇ ਸਾਰੇ ਇਲਜ਼ਾਮਾਂ ਨੂੰ ਨਿਰਾਧਾਰ ਦੱਸਿਆ। ਉਨ੍ਹਾ ਕਿਹਾ ਕਿ ਡਿਊਟੀ ਵਿੱਚ ਕੁਤਾਹੀਆਂ ਜਾਂ ਬੇਨਿਯਮੀਆਂ ਕਰਨ ਵਾਲਿਆਂ ਨੂੰ ਉਹ ਡਾਂਟਦੇ ਜ਼ਰੂਰ ਹਨ, ਪਰੰਤੂ ਅਜਿਹਾ ਪਬਲਿਕ ਦੇ ਹਿੱਤ ਵਿੱਚ ਹੀ ਕੀਤਾ ਜਾ ਰਿਹਾ ਹੈ।