ਸੀ ਆਈ ਏ ਸਟਾਫ ਦੀ ਟੀਮ ਗਿ੍ਰਫਤਾਰ

0
23

ਫਗਵਾੜਾ : ਇੱਥੇ ਸੀ ਆਈ ਏ ਸਟਾਫ ਦੀ ਲੱਗਪੱਗ ਪੂਰੀ ਟੀਮ ਨੂੰ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਗਿ੍ਰਫਤਾਰ ਕਰ ਲਿਆ ਗਿਆ ਹੈ। ਡੀ ਆਈ ਜੀ ਜਲੰਧਰ ਨਵੀਨ ਸਿੰਗਲਾ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀ ਆਈ ਏ ਇੰਚਾਰਜ ਬਿਸਮਨ ਸਿੰਘ ਮਾਹੀ, ਏ ਐੱਸ ਆਈ ਨਿਰਮਲ ਕੁਮਾਰ, ਏ ਐੱਸ ਆਈ ਜਸਵਿੰਦਰ ਸਿੰਘ ਤੇ ਕਾਂਸਟੇਬਲ ਜਗਰੂਪ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਇੱਕ ਤਸਕਰ ਹਨੀ ਨੂੰ ਆਪਣੀ ਹਿਰਾਸਤ ’ਚੋਂ ਛੁਡਾਉਣ ਲਈ ਲੱਗਭੱਗ 2.5 ਲੱਖ ਰੁਪਏ ਦੀ ਰਿਸ਼ਵਤ ਲਈ।
ਇੱਕ ਦਿਨ ’ਚ 101 ਤਸਕਰ ਫੜੇ
ਚੰਡੀਗੜ੍ਹ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 82ਵੇਂ ਦਿਨ ਵੀਰਵਾਰ 1,300 ਪੁਲਸ ਮੁਲਾਜ਼ਮਾਂ ਵਾਲੀਆਂ 200 ਤੋਂ ਵੱਧ ਟੀਮਾਂ ਨੇ 460 ਥਾਵਾਂ ’ਤੇ ਛਾਪੇਮਾਰੀ ਕਰਕੇ 101 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15.9 ਕਿੱਲੋ ਹੈਰੋਇਨ, 102 ਕਿੱਲੋ ਭੁੱਕੀ ਅਤੇ 25.52 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 12,650 ਨਸ਼ਾ ਤਸਕਰ ਫੜੇ ਜਾ ਚੁੱਕੇ ਹਨ।