ਦਿੱਲੀ ’ਚ ਅੱਜ ਤੋਂ ਸ਼ਰਾਬ ਦੀ ਸਰਕਾਰੀ ਵਿਕਰੀ

0
251

ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਹੁਣ ਵੀਰਵਾਰ ਤੋਂ ਦਿੱਲੀ ਸਰਕਾਰ ਦੇ 300 ਤੋਂ ਵੱਧ ਵਿਕਰੀ ਕੇਂਦਰ ਨਿੱਜੀ ਸ਼ਰਾਬ ਦੇ ਠੇਕਿਆਂ ਦੀ ਥਾਂ ਲੈਣਗੇ। ਆਬਕਾਰੀ ਨੀਤੀ 2021-22 ਦੀ ਬਜਾਏ ਹੁਣ ਪੁਰਾਣੀ ਪ੍ਰਣਾਲੀ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਇਹ ਬਦਲਾਅ ਵੀਰਵਾਰ ਤੋਂ ਲਾਗੂ ਹੋ ਜਾਵੇਗਾ। ਦਿੱਲੀ ’ਚ ਇਸ ਸਮੇਂ 250 ਨਿੱਜੀ ਠੇਕੇ ਹਨ, ਜਿਨ੍ਹਾਂ ਨੂੰ ਵਾਪਸ ਲਈ ਗਈ ਆਬਕਾਰੀ ਨੀਤੀ 2021-22 ਦੇ ਤਹਿਤ ਲਾਇਸੈਂਸ ਦਿੱਤੇ ਗਏ ਸਨ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਠੇਕੇ ਖੁੱਲ੍ਹਣ ਨਾਲ ਸਤੰਬਰ ਦੇ ਪਹਿਲੇ ਹਫਤੇ ਤੋਂ ਸ਼ਰਾਬ ਦੀ ਸਪਲਾਈ ਵਿਚ ਸੁਧਾਰ ਹੋਵੇਗਾ।

LEAVE A REPLY

Please enter your comment!
Please enter your name here