ਨੌਜਵਾਨ ਵਲੰਟੀਅਰਾਂ ਵੱਲੋਂ ਫਾਜ਼ਿਲਕਾ ’ਚ ਪੈਦਲ ਮਾਰਚ

0
22

ਫਾਜ਼ਿਲਕਾ (ਰਣਬੀਰ ਕੌਰ ਢਾਬਾਂ)
ਸ਼ੁੱਕਰਵਾਰ ਇੱਥੇ ਅਨਾਜ ਮੰਡੀ ਵਿੱਚ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਬਾਜ਼ਾਰਾਂ ਵਿੱਚ ਵਲੰਟੀਅਰ ਪੈਦਲ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ੍ਹ ਭੈਣੀ, ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀਵਾਲਾ, ਗੁਰਦਿਆਲ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੀਰਜ ਰਾਣੀ ਫਾਜ਼ਿਲਕਾ ਨੇ ਕੀਤੀ। ਇਸ ਵਲੰਟੀਅਰ ਮਾਰਚ ਅਤੇ ਸੰਮੇਲਨ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਕੰਸਟਰੱਕਸ਼ਨ ਵਰਕਰ ਲੇਬਰ ਯੂਨੀਅਨ ਦੇ ਸੂਬਾ ਮੀਤ ਸਕੱਤਰ ਪਰਮਜੀਤ ਸਿੰਘ ਢਾਬਾਂ ਵੀ ਮੌਜੂਦ ਸਨ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਇਹਦੇ ਤੋਂ ਬਿਨਾਂ ਖੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਕਿਉਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ’ਤੇ ਕਾਬਜ਼ ਧਿਰਾਂ ਨੇ ਭਵਿੱਖ ਵਿੱਚ ਕਿਰਤ ਤੋਂ ਬਿਨਾਂ ਪੈਦਾਵਾਰ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਰੁਜ਼ਗਾਰ ਲੱਗਭੱਗ ਖ਼ਤਮ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਸਾਡੇ ਤੋਂ ਰੁਜ਼ਗਾਰ ਖੋਹ ਕੇ ਮਨੁੱਖਤਾ ਨੂੰ ਕੀੜੇ-ਮਕੌੜਿਆਂ ਦੀ ਤਰ੍ਹਾਂ ਰੀਂਘ-ਰੀਂਘ ਕੇ ਮਰਨ ਲਈ ਛੱਡਣ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਇਸ ਲਈ ਇੱਕੋ-ਇੱਕ ਬਨੇਗਾ ਹੀ ਹੈ, ਜੋ ਹਰ ਇੱਕ ਲਈ ਜਿਉਣ ਦੇ ਹੱਕ ਰੁਜ਼ਗਾਰ ਦੀ ਗਰੰਟੀ ਕਰਦਾ ਹੈ। ਸਾਥੀ ਚਰਨਜੀਤ ਛਾਂਗਾਰਾਏ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਜਵਾਨੀ ਨੂੰ ਲਾਮਬੰਦ ਕਰਕੇ ਸਵੈ ਇੱਛਾ ਨਾਲ ਵਲੰਟੀਅਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਚਾਹਵਾਨ ਨੌਜਵਾਨ ਸ਼ਾਮਲ ਹੋ ਰਹੇ ਹਨ। ਉਨ੍ਹਾ ਕਿਹਾ ਕਿ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ ਹਰ ਇੱਕ ਲਈ ਯੋਗਤਾ ਅਨੁਸਾਰ ਕੰਮ, ਜਿਸ ’ਚ ਅਣਸਿੱਖਿਅਤ ਨੂੰ 35,000 ਰੁਪਏ, ਅਰਧ ਸਿੱਖਿਅਤ ਨੂੰ 40,000 ਰੁਪਏ, ਸਿੱਖਿਅਤ ਨੂੰ 45,000 ਰੁਪਏ ਅਤੇ ਉੱਚ ਸਿੱਖਿਅਤ ਨੂੰ 60,000 ਰੁਪਏ ਅਤੇ ਜੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇਣ ਦੀ ਵਿਵਸਥਾ ਕਰਦਾ ਹੈ, ਜਵਾਨੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਮੁਕੰਮਲ ਹੱਲ ਕਰਦਾ ਹੈ। ਨੌਜਵਾਨ ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਫਾਜ਼ਿਲਕਾ ਦੀ ਤਰਜ਼ ’ਤੇ ਪੂਰੇ ਦੇਸ਼ ਵਿੱਚ ਅਜਿਹਾ ਬਨੇਗਾ ਵਲੰਟੀਅਰ ਮਾਰਚ ਕਰਕੇ ਜਵਾਨੀ ਨੂੰ ਲਾਮਬੰਦ ਕੀਤਾ ਜਾਵੇਗਾ। ਪਰਮਜੀਤ ਢਾਬਾਂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਜਵਾਨੀ ਹੀ ਅਜਿਹਾ ਜਜ਼ਬਾ ਹੈ, ਜੋ ਹਰ ਮੁਸ਼ਕਲ ’ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਅਤੇ ਫਾਜ਼ਿਲਕਾ ਦੀ ਜਵਾਨੀ ਨੇ ਇਹ ਪ੍ਰਾਪਤੀ ਦੇ ਰਾਹ ਦੀ ਠੀਕ ਚੋਣ ਕੀਤੀ ਹੈ। ਉਹਨਾਂ ਨੌਜਵਾਨਾਂ ਦੇ ਇਸ ਬਾਕਮਾਲ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਨੌਜਵਾਨਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਬਨੇਗਾ ਵਲੰਟੀਅਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇਗੀ ਅਤੇ ਇਸ ਸੰਘਰਸ਼ ਨੂੰ ਦੇਸ਼ ਪੱਧਰ ਤੱਕ ਲੈ ਕੇ ਜਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਢਾਬਾਂ, �ਿਸ਼ਨ ਧਰਮੂਵਾਲਾ, ਜੰਮੂ ਰਾਮ ਬੰਨਵਾਲਾ, ਕੁਲਦੀਪ ਬੱਖੂਸ਼ਾਹ, ਸੀਤਾ ਸਿੰਘ ਤੇਜਾ ਰੁਹੇਲਾ, ਰਾਜਵਿੰਦਰ ਨਿਉਲਾ, ਪ੍ਰੇਮ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ, ਰਮਨ ਹਸਤਾ ਕਲਾ, ਸੁਮਨ ਸੈਦੋਕਾ ਹਿਠਾੜ, ਸੰਦੀਪ ਕਰਨੀ ਖੇੜਾ, ਬੂਟਾ ਸਿੰਘ ਨਵਾਂ ਮੌਸਮ, ਅਸ਼ੋਕ ਜੱਟ ਵਾਲਾ, ਜੱਗਾ ਟਾਹਲੀਵਾਲਾ, ਹਰਦੀਪ ਮੰਡੀ ਹਜ਼ੂਰ ਸਿੰਘ ਵੀ ਹਾਜ਼ਰ ਸਨ।