ਫਿਰੋਜ਼ਪੁਰ (ਅਸ਼ੋਕ ਸ਼ਰਮਾ)-ਇੱਥੋਂ ਦੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਮੇਤ 6 ਵਿਅਕਤੀ ਸ਼ੁੱਕਰਵਾਰ ਸ਼ਾਮ ਲਾਪਤਾ ਹੋ ਗਏ। ਵਿਦਿਆਰਥੀਆਂ ਵਿੱਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੇਦੀ ਕਲੋਨੀ, ਗੁਰਦਿੱਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਬਿੰਦ ਇਨਕਲੇਵ ਮਖੂ ਗੇਟ, ਲਵ ਵਾਸੀ ਪਿੰਡ ਅਲੀ ਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਇਸ਼ੇਵਾਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰ ਐੱਸ ਡੀ ਕਾਲਜ ਦੇ ਪਿੱਛੇ ਲੱਗਦੀ ਗਲੀ ਅਤੇ ਇੱਕ ਹੋਰ ਨੌਜਵਾਨ ਕਿ੍ਰਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਆਵਾ ਵੀ ਲਾਪਤਾ ਹਨ। ਪਰਵਾਰਾਂ ਅਨੁਸਾਰ ਇਹ ਨੌਜਵਾਨ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੋਂ ਲਾਪਤਾ ਹਨ ਅਤੇ ਇਨ੍ਹਾਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਲਵ ਇਥੋਂ ਦੇ ਡੋਮੀਨੋਜ਼ ਤੇ ਪੀਜ਼ਾ ਡਲੀਵਰੀ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਉਹ ਸਭ ਦੀ ਕਾਲ ਡਿਟੇਲ ਕਢਵਾਉਣ ਸੰਬੰਧੀ ਕਾਰਵਾਈ ਕਰ ਰਹੀ ਤੇ ਜਾਂਚ ਜਾਰੀ ਹੈ।