ਹਿੰਦੂ ਸਮਾਜ ਦੀ ਮਜ਼ਬੂਤੀ ਨਾਲ ਹੀ ਦੇਸ਼ ਦੀ ਸ਼ਾਨ ਵਧੇਗੀ : ਭਾਗਵਤ

0
99

ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਕੋਲ ਸ਼ਕਤੀਸ਼ਾਲੀ ਬਣਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ। ਸੰਘ ਨਾਲ ਸੰਬੰਧਤ ਰਸਾਲੇ ‘ਆਰਗੇਨਾਈਜ਼ਰ’ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਭਾਗਵਤ ਨੇ ਸਪੱਸ਼ਟ ਕੀਤਾ ਕਿ ਸੁਰੱਖਿਆ ਸਮਾਜ ਤੋਂ ਸ਼ੁਰੂ ਹੁੰਦੀ ਹੈ, ਸਿਰਫ ਰਾਜ ਤੋਂ ਨਹੀਂ। ਹਿੰਦੂ ਸਮਾਜ ਦੀ ਏਕਤਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾ ਕਿਹਾ ਕਿ ਭਾਰਤ ਦੀ ਏਕਤਾ ਹਿੰਦੂਆਂ ਦੀ ਸੁਰੱਖਿਆ ਦੀ ਗਰੰਟੀ ਹੈ। ਉਨ੍ਹਾ ਕਿਹਾ ਕਿ ਹਿੰਦੂ ਸਮਾਜ ਅਤੇ ਭਾਰਤ ਇੱਕ-ਦੂਜੇ ਨਾਲ ਡੂੰਘੇ ਜੁੜੇ ਹੋਏ ਹਨ ਅਤੇ ਜਦੋਂ ਹਿੰਦੂ ਸਮਾਜ ਮਜ਼ਬੂਤ ਹੋਵੇਗਾ, ਤਾਂ ਹੀ ਭਾਰਤ ਵੀ ਸ਼ਾਨ ਪ੍ਰਾਪਤ ਕਰੇਗਾ।