ਗੁਰਬਚਨ ਸਿੰਘ ਮੰਦਰਾਂ ਵੱਲੋਂ 50 ਹਜ਼ਾਰ ਦਾ ਯੋਗਦਾਨ

0
94

ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੀ 25 ਵੀਂਂ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਲਈ ਫੰਡ ਮੁਹਿੰਮ ਨੂੰ ਮਾਨਸਾ ਜ਼ਿਲ੍ਹੇ ’ਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਕਿਹਾ ਕਿ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਮਾਸਟਰ ਗੁਰਬਚਨ ਸਿੰਘ ਮੰਦਰਾਂ, ਜੋ ਟੀਚਰਜ਼ ਹੋਮ ਬਠਿੰਡਾ ਦੇ ਮੌਜੂਦਾ ਪ੍ਰਧਾਨ ਵੀ ਹਨ, ਨੇ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ।ਮਾਸਟਰ ਗੁਰਬਚਨ ਸਿੰਘ ਮੰਦਰਾਂ ਅਧਿਆਪਕ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਅਧਿਆਪਕ ਜਥੇਬੰਦੀ ਦੇ ਵੱਡੇ ਕੱਦ ਦੇ ਆਗੂ ਵੀ ਰਹੇ ਹਨ, ਕਈ ਸਾਲ ਲਗਾਤਾਰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦਾ ਪਿੰਡ ਆਲਮਪੁਰ ਮੰਦਰਾਂ ਮੁਜ਼ਾਰਿਆਂ ਦਾ ਪਿੰਡ ਹੈ, ਇੱਥੇ ਵੀ ਲਾਲ ਪਾਰਟੀ ਦਾ ਤਕੜਾ ਪ੍ਰਭਾਵ ਹੋਣ ਕਰਕੇ ਬਿਸਵੇਦਾਰੀ ਬਟਾਈ ਪ੍ਰਥਾ ਖਤਮ ਕੀਤੀ ਗਈ।ਇਸ ਪਿੰਡ ਦੇ ਜਥੇਦਾਰ ਬਲਵੰਤ ਸਿੰਘ ਸਮੇਤ ਕਈ ਨਾਮੀ ਕਮਿਊਨਿਸਟ ਆਗੂ ਹੋਏ ਹਨ, ਜਿਨ੍ਹਾਂ ਵਿੱਚ ਮਾਸਟਰ ਬਲਵੀਰ ਸਿੰਘ ਤੇ ਮਾਸਟਰ ਗੁਰਬਚਨ ਸਿੰਘ ਦੇ ਨਾਂਅ ਚੋਣਵੇਂ ਆਗੂਆਂ ’ਚ ਸ਼ੁਮਾਰ ਹਨ।
ਕਮਿਊਨਿਸਟ ਲਹਿਰ ਵਿੱਚ ਦੋਵਾਂ ਸ਼ਖਸੀਅਤਾਂ ਦੀ ਦੇਣ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਅੰਕਿਤ ਹੋਵੇਗੀ। ਮਾੜੀ ਸਿਹਤ ਦੇ ਬਾਵਜੂਦ ਮਾਸਟਰ ਗੁਰਬਚਨ ਸਿੰਘ ਟੀਚਰਜ਼ ਹੋਮ ਬਠਿੰਡਾ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ, ਪਿੰਡ ਦੀ ਪਾਰਟੀ ਬ੍ਰਾਂਚ ਦੀ ਹਰ ਸੰਭਵ ਮਦਦ ਕਰਦੇ ਹਨ, ਜਦੋਂ ਵੀ ਪਾਰਟੀ ਨੂੰ ਫੰਡ ਦੀ ਲੋੜ ਪਈ ਤਾਂ ਇਨ੍ਹਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ। ਸਤੰਬਰ ਵਿੱਚ ਹੋ ਰਹੀ 25ਵੀਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਮਾਲੀ ਮਦਦ ਲਈ ਅਰਸ਼ੀ ਨੇ ਅਪੀਲ ਕੀਤੀ ਤਾਂ ਉਨ੍ਹਾ ਤੁਰੰਤ ਪੰਜਾਹ ਹਜ਼ਾਰ ਕੱਢ ਕੇ ਕਾਮਰੇਡ ਅਰਸ਼ੀ ਦੇ ਸੁਪਰਦ ਕਰਦਿਆਂ ਕਿਹਾ ਕਿ ਇਹ ਮੇਰੀ ਪਹਿਲੀ ਕਿਸ਼ਤ ਹੈ, ਮੈਂ ਹੋਰ ਵੀ ਯੋਗਦਾਨ ਪਾਵਾਂਗਾ।ਇਸ ਸਮੇਂ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਕਿਸਾਨ ਸਭਾ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਵੀ ਮੌਜੂਦ ਸਨ।