ਜੰਡਿਆਲਾ ਗੁਰੂ ਦੇ ਅਕਾਲੀ ਕੌਂਸਲਰ ਹੀ ਹੱਤਿਆ

0
83

ਅੰਮਿ੍ਰਤਸਰ : ਸ਼੍ਰੋਮਣੀ ਅਕਾਲੀ ਦਲ ਦੇ ਜੰਡਿਆਲਾ ਗੁਰੂ ਦੇ ਕੌਂਸਲਰ ਹਰਜਿੰਦਰ ਸਿੰਘ ਨੂੰ ਐਤਵਾਰ ਇੱਥੇ ਛੇਹਰਟਾ ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਸ ਦੇ ਸਿਰ ਵਿੱਚ ਦੋ ਗੋਲੀਆਂ ਵੱਜੀਆਂ। ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਵੀ ਹਰਜਿੰਦਰ ਸਿੰਘ ਦੇ ਜੰਡਿਆਲਾ ਗੁਰੂ ਵਿਖੇ ਘਰ ’ਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਵਾਪਰੀ ਸੀ ਅਤੇ ਪਰਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।