ਹਿਸਾਰ : ਸੋਮਵਾਰ ਸਵੇਰੇ ਰਾਜਲੀ-ਹਿਸਾਰ ਸੜਕ ’ਤੇ ਰਾਜਲੀ ਪਿੰਡ ਨੇੜੇ ਡਿੱਗੇ ਦਰੱਖਤ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਡਰਾਈਵਰ ਹੱਥੋਂ ਬੇਕਾਬੂ ਹੋਈ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ, ਜਿਸ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਤੇ ਚਾਰ ਹੋਰ ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ। ਮਿ੍ਰਤਕਾ ਦੀ ਪਛਾਣ ਰਾਜਲੀ ਦੀ ਖੁਸ਼ੀ ਮੁਹੰਮਦ ਵਜੋਂ ਹੋਈ ਹੈ।
ਅੰਮਿ੍ਰਤਸਰ ’ਚ ਦੁਕਾਨਦਾਰ ਕਤਲ
ਅੰਮਿ੍ਰਤਸਰ : ਹਾਲ ਬਾਜ਼ਾਰ ’ਚ ਸਥਿਤ ਤਿ੍ਰਮੂਰਤੀ ਕੰਪਲੈਕਸ ’ਚ ਨੋਟ ਬਦਲਣ ਵਾਲੇ ਕੁਲਦੀਪ ਕੁਮਾਰ ਦੀ ਸੋਮਵਾਰ ਦੁਪਹਿਰ ਹੱਤਿਆ ਕਰ ਦਿੱਤੀ ਗਈ। ਹਮਲੇ ਵਿੱਚ ਉਸ ਦਾ ਪੁੱਤਰ ਦਿਨੇਸ਼ ਵੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਅਨੁਸਾਰ ਇੱਕ ਵਿਅਕਤੀ ਪਹਿਲਾਂ ਵੀ ਇਨ੍ਹਾਂ ਕੋਲ ਪੈਸੇ ਬਦਲਾਉਣ ਲਈ ਆਉਂਦਾ ਰਿਹਾ ਹੈ ਅਤੇ ਉਸ ਨੇ ਇਨ੍ਹਾਂ ਕੋਲ ਪਹਿਲਾਂ ਹੋਈ ਡੀਲ ਸੰਬੰਧੀ ਗੱਲ ਕੀਤੀ, ਜਿਸ ਦੌਰਾਨ ਝਗੜਾ ਹੋਇਆ। ਫਿਰ ਉਹ ਤੇ ਉਸ ਦਾ ਸਾਥੀ ਹਮਲਾ ਕਰਕੇ ਭੱਜ ਗਏ।




