ਲਾਤੇਹਾਰ : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਮਹੂਆਡਾਂਡ ਥਾਣਾ ਖੇਤਰ ’ਚ ਦੌਨਾ ਦੇ ਜੰੰਗਲ ਵਿੱਚ ਐਤਵਾਰ ਰਾਤ ਸੁਰੱਖਿਆ ਬਲਾਂ ਨੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਮੈਂਬਰ ਮਨੀਸ਼ ਯਾਦਵ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ।
ਉਸ ’ਤੇ 5 ਲੱਖ ਰੁਪਏ ਦਾ ਇਨਾਮ ਸੀ। ਇੱਕ ਹੋਰ ਮਾਓਵਾਦੀ ਕੁੰਦਨ ਖੇਰਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਉਸ ਦੇ ਸਿਰ ’ਤੇ 10 ਲੱਖ ਰੁਪਏ ਦਾ ਇਨਾਮ ਸੀ। ਦੋ ਦਿਨ ਪਹਿਲਾਂ ਲਾਤੇਹਾਰ ਜ਼ਿਲ੍ਹੇ ਵਿੱਚ ਹੀ ਝਾਰਖੰਡ ਜਨ ਮੁਕਤੀ ਪ੍ਰੀਸ਼ਦ ਦੇ ਚੋਟੀ ਦੇ ਨੇਤਾ ਪੱਪੂ ਲੋਹਾਰਾ ਸਮੇਤ ਦੋ ਨਕਸਲੀ ਮਾਰੇ ਗਏ ਸਨ। ਪੱਪੂ ’ਤੇ 10 ਲੱਖ ਰੁਪਏ ਦਾ ਇਨਾਮ ਸੀ।




