22.2 C
Jalandhar
Thursday, April 18, 2024
spot_img

ਮਜ਼ਦੂਰ ਮੰਗਾਂ ਮਨਾਉਣ ਲਈ ਮਾਨਸਾ ਦੇ ਡੀ ਸੀ ਦਫਤਰ ਬਾਹਰ ਰੋਸ ਪ੍ਰਦਰਸ਼ਨ

ਮਾਨਸਾ. (ਪਰਮਦੀਪ ਰਾਣਾ) ਖੇਤੀ ਵਿਚ ਮਸ਼ੀਨਰੀ ਦੀ ਵਧ ਰਹੀ ਵਰਤੋਂ ਕਾਰਨ ਰੁਜ਼ਗਾਰ ਦੇ ਮੌਕੇ ਘਟਣ ਕਾਰਨ ਪੇਂਡੂ ਗਰੀਬਾਂ, ਨੌਜਵਾਨਾਂ ਤੇ ਖੇਤ ਮਜ਼ਦੂਰਾਂ ਲਈ ਰੁਜ਼ਗਾਰ ਦੇ ਢੁਕਵੇਂ ਪ੍ਰਬੰਧ, ਮਾਈਕਰੋ ਫਾਈਨਾਂਸ ਕੰਪਨੀਆਂ ਤੇ ਬੈਂਕਾਂ ਦੇ ਮਜ਼ਦੂਰ ਪਰਵਾਰਾਂ ਸਿਰ ਖੜਾ ਸਾਰਾ ਕਰਜ਼ਾ ਮਾਫ ਕਰਨ, ਘੱਟੋ-ਘੱਟ ਉਜਰਤ 700 ਰੁਪਏ ਪ੍ਰਤੀ ਦਿਨ ਕਰਨ, ਨਰਮਾ ਚੁਗਾਈ ਦਾ ਮੁਆਵਜ਼ਾ ਬਿਨਾਂ ਸ਼ਰਤ ਮਜ਼ਦੂਰ ਔਰਤਾਂ ਦੇ ਖਾਤਿਆਂ ‘ਚ ਪਾਉਣ ਅਤੇ ਝੋਨਾ ਲਾਉਣ ਦਾ ਠੇਕਾ ਪ੍ਰਤੀ ਏਕੜ 6000 ਰੁਪਏ ਐਲਾਨਣ ਵਰਗੇ ਭਖਵੇਂ ਮੁੱਦਿਆਂ ‘ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਖੇਮਸ) ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਸਾਹਮਣੇ ਦਿੱਤੇ ਗਏ ਹਜ਼ਾਰਾਂ ਮਜ਼ਦੂਰਾਂ, ਖਾਸ ਕਰ ਔਰਤਾਂ ਦੀ ਵੱਡੀ ਹਾਜ਼ਰੀ ਵਾਲੇ ਵਿਸ਼ਾਲ ਧਰਨੇ ਤੇ ਰੈਲੀ ਦੀਆਂ ਕੁਝ ਝਲਕਾਂ | ਇਸ ਧਰਨੇ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜ਼ਿਲ੍ਹਾ ਸਕੱਤਰ ਵਿਜੇ ਕੁਮਾਰ ਭੀਖੀ, ਏਕਟੂ ਆਗੂ ਸੁਖਵਿੰਦਰ ਸਿੰਘ ਬੋਹਾ, ਏਪਵਾ ਆਗੂ ਜਸਬੀਰ ਕੌਰ ਨੱਤ, ਆਇਸਾ ਆਗੂ ਗੁਰਵਿੰਦਰ ਸਿੰਘ ਨੰਦਗੜ੍ਹ, ਖੇਤ ਮਜ਼ਦੂਰ ਸਭਾ ਦੇ ਆਗੂ ਕਿ੍ਸ਼ਨ ਚੌਹਾਨ, ਖੇਤ ਮਜ਼ਦੂਰ ਸਭਾ (ਮਾਰਕਸੀ) ਦੇ ਐਡ. ਕੁਲਵਿੰਦਰ ਸਿੰਘ, ਮੈਡੀਕਲ ਪ੍ਰੈਕਟੀਸਨਰ ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਬਸਪਾ ਆਗੂ ਕੁਲਦੀਪ ਸਿੰਘ, ਦਲਿਤ ਦਾਸਤਾਂ ਵਿਰੋਧੀ ਅੰਦੋਲਨ ਦੇ ਜਗਸੀਰ ਸਿੰਘ ਤੇ ਰੰਘਰੇਟਾ ਵਿਰਾਸਤ ਮਿਸ਼ਨ ਦੇ ਆਗੂ ਅਟਵਾਲ ਸਮੇਤ ਕਈ ਹੋਰ ਮਜ਼ਦੂਰ ਆਗੂਆਂ ਨੇ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles