ਦੇਹਰਾਦੂਨ : ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੀ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੀਨਾ ਨੇਗੀ ਨੇ ਸ਼ੁੱਕਰਵਾਰ 2022 ਦੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਪੁਲਕਿਤ ਆਰੀਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਸਥਿਤ ਵੰਤਰਾ ਰਿਜ਼ਾਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਨ ਵਾਲੇ ਭੰਡਾਰੀ (19), ਦੀ 18 ਸਤੰਬਰ, 2022 ਨੂੰ ਰਿਜ਼ਾਰਟ ਸੰਚਾਲਕ ਆਰੀਆ ਅਤੇ ਉਸਦੇ ਦੋ ਕਰਮਚਾਰੀਆਂ ਭਾਸਕਰ ਅਤੇ ਗੁਪਤਾ ਨੇ ਹੱਤਿਆ ਕਰ ਦਿੱਤੀ ਸੀ। ਸਰਕਾਰੀ ਵਕੀਲ ਦੇ ਅਨੁਸਾਰ ਅੰਕਿਤਾ ਭੰਡਾਰੀ ਅਤੇ ਆਰੀਆ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਤਿੰਨਾਂ ਨੇ ਅੰਕਿਤਾ ਨੂੰ ਰਿਸ਼ੀਕੇਸ਼ ਵਿੱਚ ਚੀਲਾ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਲਕਿਤ ਆਰੀਆ ਸਾਬਕਾ ਭਾਜਪਾ ਨੇਤਾ ਵਿਨੋਦ ਆਰੀਆ ਦਾ ਪੁੱਤਰ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪਾਰਟੀ ਨੇ ਵਿਨੋਦ ਆਰੀਆ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਸੀ।




