ਗੁਰੂ ਹਰਸਹਾਏ (ਮਨਦੀਪ ਸਿੰਘ ਸੋਢੀ)-ਪਿੰਡ ਤਰਿੰਡਾ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਜਸ਼ਨ ਬਾਵਾ (27) ਨੇ ਸ਼ਨਿੱਚਰਵਾਰ ਰਾਤ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਸ ਤੋਂ ਪਹਿਲਾਂ ਜਸ਼ਨ ਬਾਵਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਪ੍ਰਕਾਸ਼ ਸਾਥੀ ਦੀ ਇਹ ਗ਼ਜ਼ਲ ਵੀ ਸਾਂਝੀ ਕੀਤੀ ਸੀ : ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਹੁਮਾ ਕੇ ਚੱਲਣਗੇ, ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਏਹ ਵਖਰੀ ਏ ਗੱਲ ਮੁਸਕੁਰਾ ਕੇ ਚੱਲਣਗੇ…
ਬੱਸ-ਬਾਈਕ ਟੱਕਰ ’ਚ ਤਿੰਨ ਗੱਭਰੂਆਂ ਦੀ ਮੌਤ
ਕੋਟਕਪੂਰਾ : ਮੋਗਾ ਸੜਕ ’ਤੇ ਪੰਜਗਰਾੲੀਂ ਨੇੜੇ ਐਤਵਾਰ ਬੱਸ ਅਤੇ ਮੋਟਰ ਸਾਈਕਲ ਦੀ ਸਿੱਧੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਵੰਸ਼ (19), ਲਵ (19) ਅਤੇ ਹੈਪੀ (20) ਵਜੋਂ ਹੋਈ ਹੈ। ਬਾਘਾਪੁਰਾਣਾ ਨਾਲ ਸੰਬੰਧਤ ਇਹ ਤਿੰਨੇ ਬਾਘਾਪੁਰਾਣਾ ਤੋਂ ਕੋਟਕਪੂਰਾ ਆ ਰਹੇ ਸਨ, ਜਦੋਂਕਿ ਪੀ ਆਰ ਟੀ ਸੀ ਦੀ ਬੱਸ ਜੈਤੋ ਤੋਂ ਚੰਡੀਗੜ੍ਹ ਜਾ ਰਹੀ ਸੀ।
ਮੰਡੀ ’ਚ ਪੰਜਾਬ ਦੇ ਪੰਜ ਜਣਿਆਂ ਦੀ ਮੌਤ
ਮੰਡੀ : ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਕਟੌਲਾ ਨੇੜੇ ਕੂਹਣੀ ਮੋੜ ’ਤੇ ਪਿੱਕਅੱਪ ਰੇਲਿੰਗ ਵਿੱਚ ਵੱਜ ਕੇ ਡੂੰਘੀ ਖੱਡ ਵਿੱਚ ਜਾ ਡਿੱਗਣ ਕਰਕੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਡਰਾਈਵਰ ਜ਼ਖ਼ਮੀ ਹੋ ਗਿਆ। ਇਹ ਲੁਧਿਆਣਾ ਤੋਂ ਆਈ ਆਈ ਟੀ ਕਮਾਂਡ, ਮੰਡੀ ਜਾ ਰਹੇ ਸਨ। ਤਿੰਨ ਮਿ੍ਰਤਕਾਂ ਦੀ ਪਛਾਣ ਸੁਖਵਿੰਦਰ, ਉਮੇਸ਼ ਤੇ ਸਾਗਰ ਵਜੋਂ ਹੋਈ ਹੈ।




