ਪਿ੍ਰੰਸੀਪਲ ਪੂਰਨ ਸਿੰਘ ਸੰਧੂ ਵੱਲੋਂ 20 ਹਜ਼ਾਰ ਦਾ ਯੋਗਦਾਨ

0
149

ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਲਈ ਇਲਾਕਾ ਮੋਗਾ ਅੰਦਰ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਡਾਕਟਰ ਇੰਦਰਵੀਰ ਗਿੱਲ ਵੱਲੋਂ ਫੰਡ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਪਿ੍ਰੰਸੀਪਲ ਪੂਰਨ ਸਿੰਘ ਸੰਧੂ ਹੁਰਾਂ ਨਾਲ ਸਿੱਧੂ ਹਸਪਤਾਲ ਮੋਗਾ ਵਿਖੇ ਰਾਬਤਾ ਕੀਤਾ ਗਿਆ। ਉਨ੍ਹਾ ਪਾਰਟੀ ਕਾਂਗਰਸ ਲਈ ਫੰਡ ਦੀ ਕੀਤੀ ਅਪੀਲ ਦਾ ਖੁਸ਼ੀ-ਖੁਸ਼ੀ ਹੁੰਗਾਰਾ ਭਰਦਿਆਂ ਮੌਕੇ ਉਪਰ ਹੀ 20 ਹਜ਼ਾਰ ਰੁਪਏ ਫੰਡ ਦਿੱਤਾ ਅਤੇ ਕੌਮੀ ਕਾਂਗਰਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਯਾਦ ਰਹੇ ਪਿ੍ਰੰਸੀਪਲ ਪੂਰਨ ਸਿੰਘ ਵਿਦਿਆਰਥੀ ਜੀਵਨ ਮੌਕੇ ਤੋਂ ਖੱਬੀ ਅਤੇ ਅਗਾਂਹਵਧੂ ਲਹਿਰ ਨਾਲ ਜੁੜੇ ਹੋਏ ਹਨ। ਵਿਦਿਆਰਥੀ ਹੁੰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਝੰਡੇ ਹੇਠ ਜਿੱਥੇ ਹੋਰ ਵਿਦਿਆਰਥੀ ਮੰਗਾਂ, ਮਸਲਿਆਂ ਲਈ ਘੋਲ ਲੜੇ, ਉੱਥੇ ਰੀਗਲ ਸਿਨੇਮਾ ਕਾਂਡ ਮੋਗਾ ਘੋਲ ਮੌਕੇ ਮੂਹਰਲੀ ਕਤਾਰ ਦੇ ਆਗੂ ਵਜੋਂ ਅਹਿਮ ਭੂਮਿਕਾ ਨਿਭਾਈ। ਨੌਕਰੀ ਦੌਰਾਨ ਸਹਾਇਤਾ ਪ੍ਰਾਪਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਵਜੋਂ ਅਗਵਾਈ ਕੀਤੀ। ਅੱਜਕੱਲ੍ਹ ਉਹ ਕੁੱਲ ਹਿੰਦ ਅਮਨ ਤੇ ਇੱਕਮੁੱਠਤਾ ਜਥੇਬੰਦੀ (ਐਪਸੋ) ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ।