ਡਰੋਨ ਨਾਲ ਹਥਿਆਰ ਮੰਗਾਉਣ ਵਾਲੇ ਦੋ ਫੜੇ

0
87

ਅੰਮਿ੍ਰਤਸਰ (ਨਰਿੰਦਰਜੀਤ ਸਿੰਘ)-ਥਾਣਾ ਵਲਟੋਹਾ ਪੁਲਸ ਨੇ ਵੀਰਵਾਰ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਮਹਿਮੂਦਪੁਰ ਨੇੜੇ ਲਗਾਏ ਨਾਕੇ ਤੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਦੋ ਜਣਿਆਂ ਨੂੰ ਨਾਜਾਇਜ਼ ਅਸਲੇ ਸਮੇਤ ਗਿ੍ਰਫਤਾਰ ਕੀਤਾ, ਜਦੋਂਕਿ ਉਨ੍ਹਾਂ ਦਾ ਇਕ ਸਾਥੀ ਅਜੇ ਗਿ੍ਰਫਤ ’ਚੋਂ ਬਾਹਰ ਹੈ। ਐੱਸ ਐੱਸ ਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਸੂਰਜਪਾਲ ਸਿੰਘ ਸੂਰਜ ਅਤੇ ਅਰਸ਼ਦੀਪ ਸਿੰਘ ਅਰਸ਼ ਵਾਸੀ ਲਾਖਣਾ ਨੂੰ ਫੜਿਆ ਗਿਆ ਹੈ, ਜਦੋਂਕਿ ਪਾਰਸਪ੍ਰੀਤ ਸਿੰਘ ਪਾਰਸ ਵਾਸੀ ਰਾਜੋਕੇ ਫਰਾਰ ਹੈ। ਮੁਲਜ਼ਮਾਂ ਤੋਂ ਚਾਰ ਗਲੋਕ ਪਿਸਤੌਲ ਅਤੇ ਛੇ ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾ ਕੇ ਅੱਗੇ ਸੂਬੇ ਵਿਚ ਵੱਖ-ਵੱਖ ਥਾਈਂ ਸਪਲਾਈ ਕਰਦੇ ਹਨ। ਇਨ੍ਹਾਂ ਨੂੰ ਏ ਐੱਸ ਆਈ ਮਨਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫੜਿਆ।