15 ਲੱਖ ਹਾਜੀ ਪਹੁੰਚੇ ਸਾਊਦੀ ਅਰਬ

0
154

ਅਰਫ਼ਾਤ : ਇਸ ਸਾਲ ਹੱਜ ਕਰਨ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਯਾਤਰੀ ਸਾਊਦੀ ਅਰਬ ਪਹੁੰਚੇ ਹਨ। ਹੱਜ ਇਸਲਾਮ ਦੇ ਪੰਜ ਸਤੰਭਾਂ ਵਿੱਚੋਂ ਇੱਕ ਹੈ। ਆਰਥਕ ਅਤੇ ਸਰੀਰਕ ਤੌਰ ’ਤੇ ਸਮਰੱਥ ਮੁਸਲਮਾਨ ਲਈ ਇਹ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰੀ ਹੱਜ ਜ਼ਰੂਰ ਕਰੇ। ਪਿਛਲੇ ਸਾਲ ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਮੁਸਲਮਾਨਾਂ ਨੇ ਹੱਜ ਕੀਤਾ ਸੀ।