ਠੰਡਲ ਦੀ ਘਰ ਵਾਪਸੀ

0
110

ਲੁਧਿਆਣਾ : ਭਾਜਪਾ ਵਿੱਚ ਗਏ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਵੀਰਵਾਰ ਅਕਾਲੀ ਦਲ ਵਿੱਚ ਪਰਤ ਆਏ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾ ਠੰਡਲ ਨੂੰ ਕੁਝ ਮਹੀਨਿਆਂ ਲਈ ਡੈਪੂਟੇਸ਼ਨ ’ਤੇ ਦੂਜੀ ਪਾਰਟੀ ਵਿੱਚ ਭੇਜਿਆ ਸੀ। ਠੰਡਲ 1997 ਤੋਂ 2017 ਤੱਕ ਚੱਬੇਵਾਲ ਤੋਂ ਵਿਧਾਇਕ ਰਹੇ, ਪਰ ਪਿਛਲੀਆਂ ਦੋ ਅਸੈਂਬਲੀ ਤੇ ਇੱਕ ਲੋਕ ਸਭਾ ਚੋਣ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਤੋਂ ਹਾਰ ਗਏ ਸਨ।