ਅਮਰਨਾਥ ਯਾਤਰਾ ’ਚ ਕਟੌਤੀ, 3 ਜੁਲਾਈ ਤੋਂ 9 ਅਗਸਤ ਤੱਕ ਚੱਲੇਗੀ

0
128

ਨਵੀਂ ਦਿੱਲੀ : ਅਮਰਨਾਥ ਯਾਤਰਾ ਐਤਕੀਂ ਤਿੰਨ ਜੁਲਾਈ ਤੋਂ 9 ਅਗਸਤ ਤੱਕ ਚੱਲੇਗੀ। ਪਹਿਲੀ ਵਾਰ ਹੈ ਕਿ ਯਾਤਰਾ ਦਾ ਸਮਾਂ ਘਟਾ ਕੇ 38 ਦਿਨ ਦਾ ਕਰ ਦਿੱਤਾ ਗਿਆ ਹੈ। ਪਿਛਲੇ ਸਾਲ 29 ਜੂਨ ਤੋਂ 19 ਅਗਸਤ ਤੱਕ ਚੱਲੀ ਸੀ। ਯਾਤਰੀਆਂ ਦੀ ਸੁਰੱਖਿਆ ਲਈ ਕੇਂਦਰੀ ਬਲਾਂ ਦੀਆਂ 581 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਯਾਤਰੀਆਂ ਦੇ ਕਾਫਲਿਆਂ ਦੀ ਰਾਖੀ ਲਈ ਪਹਿਲੀ ਵਾਰ ਜੈਮਰ ਵੀ ਵਰਤੇ ਜਾਣਗੇ।