ਪੈਂਹਠ-ਪੰਜਾਹ

0
199

ਨਵੀਂ ਦਿੱਲੀ : ਤਿ੍ਰਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੁਆ ਮੋਇਤਰਾ (50) ਜਰਮਨੀ ਵਿੱਚ ਨਵੇਂ ਪਤੀ ਪਿਨਾਕਾ ਮਿਸ਼ਰਾ (65) ਨਾਲ ਨਜ਼ਰ ਆਈ। ਦੱਸਿਆ ਜਾਂਦਾ ਹੈ ਕਿ ਉਨ੍ਹਾ ਪਿਛਲੇ ਦਿਨੀਂ ਵਿਆਹ ਕਰਵਾ ਲਿਆ ਹੈ। ਪਿਨਾਕਾ ਮਿਸ਼ਰਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਨ। ਉਹ ਪਹਿਲੀ ਵਾਰ 1996 ਵਿੱਚ ਕਾਂਗਰਸ ਦੀ ਸੀਟ ’ਤੇ ਪੁਰੀ ਤੋਂ ਲੋਕ ਸਭਾ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਹ 2009 ਵਿੱਚ ਬੀਜੂ ਜਨਤਾ ਦਲ ਦੀ ਤਰਫੋਂ ਲੋਕ ਸਭਾ ਲਈ ਚੁਣੇ ਗਏ। ਇਸੇ ਪਾਰਟੀ ਵੱਲੋਂ 2014 ਤੇ 2019 ਵਿੱਚ ਫਿਰ ਚੁਣੇ ਗਏ। 2024 ਵਿੱਚ ਉਹ ਮੈਦਾਨ ਵਿੱਚੋਂ ਹਟ ਗਏ ਤੇ ਭਾਜਪਾ ਦੇ ਸੰਬਿਤ ਪਾਤਰਾ ਨੇ ਪੁਰੀ ਤੋਂ ਚੋਣ ਲੜੀ। ਮਿਸ਼ਰਾ ਨੇ ਪਹਿਲਾ ਵਿਆਹ ਸੰਗੀਤਾ ਮਿਸ਼ਰਾ ਨਾਲ ਕਰਵਾਇਆ ਸੀ ਤੇ ਉਸ ਵਿਆਹ ਤੋਂ ਬੇਟਾ-ਬੇਟੀ ਹਨ। ਮਹੁਆ ਨੇ ਪਹਿਲਾ ਵਿਆਹ ਡੈਨਮਾਰਕ ਦੇ ਫਾਈਨੈਂਸਰ ਲਾਰਸ ਬਰੋਸਨ ਨਾਲ ਕਰਵਾਇਆ ਸੀ ਤੇ ਬਾਅਦ ਵਿੱਚ ਤਲਾਕ ਹੋ ਗਿਆ ਸੀ। ਫਿਰ ਤਿੰਨ ਸਾਲ ਐਡਵੋਕੇਟ ਜੈ ਅਨੰਤ ਦੇਹਾਦਰਈ ਨਾਲ ਰਿਸ਼ਤਾ ਰੱਖਿਆ, ਪਰ ਟੁੱਟ ਗਿਆ ਸੀ।