ਮੋਦੀ ਸਰਕਾਰ ‘ਅਪ੍ਰੇਸ਼ਨ ਸਿੰਧੂਰ’ ਦੇ ਨਾਂਅ ’ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੇ : ਅਰਸ਼ੀ

0
93

ਪੰਜਗਰਾਈਂ/ਕੋਟਕਪੂਰਾ (ਰਛਪਾਲ ਭੁੱਲਰ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸੌੜੇ ਸਿਆਸੀ ਹਿੱਤਾਂ ਲਈ ਲਗਾਤਾਰ ਅਪ੍ਰੇਸ਼ਨ ਸਿੰਧੂਰ ਦਾ ਰਾਗ ਅਲਾਪਣ ਤੇ ਮੁੜ ਜੰਗੀ ਮਾਹੌਲ ਸਿਰਜਣ ਲਈ ਯਤਨਸ਼ੀਲ ਹਨ। ਸਭ ਨੂੰ ਪਤਾ ਹੈ ਕਿ ਜੰਗਾਂ ਆਮ ਮਨੁੱਖਾਂ ਦੀ ਤਬਾਹੀ ਦਾ ਹੀ ਕਾਰਨ ਬਣਦੀਆਂ ਹਨ ਤੇ ਇਸ ਦਾ ਲਾਭ ਕੇਵਲ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਰਾਜ-ਸੱਤਾ ’ਤੇ ਕਾਬਜ਼ ਹਾਕਮਾਂ ਨੂੰ ਹੀ ਹੁੰਦਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਪਰਮਾਣੂ ਸ਼ਕਤੀਆਂ ਹਨ ਤੇ ਦੋਵੇਂ ਪਾਸੇ ਪਾਗਲ ਲੋਕਾਂ ਦੀ ਵੀ ਕਮੀ ਨਹੀਂ। ਜੰਗ ਅਣਕਿਆਸੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ, ਇਸ ਲਈ ਦੋਵੇਂ ਦੇਸ਼ ਦੁਪਾਸੜ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਸਕਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੀ ਏਕਤਾ, ਅਖੰਡਤਾ ਦੀ ਰਾਖੀ ਲਈ ਹੋਏ ਸ਼ਹੀਦ ਸਾਥੀ ਅਮੋਲਕ ਸਿੰਘ ਔਲਖ ਤੇ ਉਨ੍ਹਾ ਦੇ ਛੇ ਸਾਥੀਆਂ ਦੀ 34ਵੀਂ ਬਰਸੀ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕੀਤਾ। ਉਹਨਾ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਤਰਸਯੋਗ ਬਣੀ ਹੋਈ ਹੈ, ਕਿਸੇ ਦੀ ਜਾਨ-ਮਾਲ ਸੁਰੱਖਿਅਤ ਨਹੀਂ, ਹਰ ਤਰ੍ਹਾਂ ਦਾ ਮਾਫੀਆ ਅਨਸਰ ਸਰਕਾਰ ’ਤੇ ਭਾਰੂ ਹੋ ਰਿਹਾ ਹੈ, ਪੰਜਾਬ ਖੁੱਲ੍ਹੀ ਜੇਲ੍ਹ ਬਣ ਗਿਆ ਹੈ ਤੇ ਪੁਲਸ ਰਾਜ ਸਥਾਪਤ ਹੋ ਚੁੱਕਾ ਹੈ। ਪੁਲਸ ਦੀ ਮਾਨਸਿਕਤਾ ਅਪਰਾਧੀ ਹੋ ਚੁੱਕੀ ਹੈ। ਕੇਂਦਰ ਸਰਕਾਰ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਲੋਕ ਸੰਘਰਸ਼ਾਂ ਨੂੰ ਜਾਬਰ ਤਰੀਕਿਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜਨ-ਸਧਾਰਨ ਨੂੰ ਅਪੀਲ ਕੀਤੀ ਕਿ ਵਿਸ਼ਾਲ ਏਕਤਾ ਅਤੇ ਤਿੱਖੇ ਘੋਲ ਸਮੇਂ ਦੀ ਬਣਦੀ ਲੋੜ ਹੈ ਤੇ ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਤੋਂ ਪਹਿਲਾਂ 7 ਜੂਨ 1991 ਨੂੰ ਕਾਮਰੇਡ ਅਮੋਲਕ ਸਿੰਘ ਔਲਖ ਦੇ ਨਾਲ ਸ਼ਹੀਦ ਕੀਤੇ ਗਏ ਬਲਜੀਤ ਸਿੰਘ ਔਲਖ, ਲਛਮਣ ਸਿੰਘ, ਹੈੱਡ ਕਾਂਸਟੇਬਲ ਮਹਿੰਦਰ ਸਿੰਘ, ਲਾਲ ਸਿੰਘ, ਨਛੱਤਰ ਸਿੰਘ ਅਤੇ ਮੁਖਤਿਆਰ ਸਿੰਘ ਦੀ ਨਿੱਘੀ ਯਾਦ ਵਿੱਚ ਕਿਰਤ ਦੀ ਲਹਿਰ ਦਾ ਪ੍ਰਤੀਕ ਲਾਲ ਝੰਡਾ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਸ਼ਾਮ ਸੁੰਦਰ ਫਰੀਦਕੋਟ, ਹਰਦੇਵ ਸਿੰਘ ਅਰਸ਼ੀ ਅਤੇ ਬਹੁਤ ਸਾਰੇ ਹੋਰ ਸਾਥੀਆਂ ਵੱਲੋਂ ਨਾਹਰਿਆਂ ਦੀ ਗੂੰਜ ਵਿੱਚ ਲਹਿਰਾਇਆ ਗਿਆ। ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਕਾਰਜਕਾਰੀ ਸਕੱਤਰ, ਜਗਸੀਰ ਸਿੰਘ ਖੋਸਾ ਅਤੇ ਗੋਰਾ ਪਿਪਲੀ ਨਰੇਗਾ ਮਜ਼ਦੂਰਾਂ ਦੇ ਆਗੂ, ਸੁਖਜਿੰਦਰ ਸਿੰਘ ਤੂੰਬੜਭੰਨ ਕੁੱਲ ਹਿੰਦ ਕਿਸਾਨ ਸਭਾ, ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਮੋਗਾ, ਗੁਰਦੀਪ ਸਿੰਘ ਨਿਹਾਲ ਸਿੰਘ ਵਾਲਾ ਮੈਂਬਰ ਕੰਟਰੋਲ ਕਮਿਸ਼ਨ, ਮਨਜੀਤ ਕੌਰ ਨੱਥੇਵਾਲਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਗੁਰਚਰਨ ਸਿੰਘ ਮਾਨ, ਹਰਪਾਲ ਮਚਾਕੀ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਸਕੱਤਰ ਸੀ ਪੀ ਆਈ ਬਲਾਕ ਬਾਘਾ ਪੁਰਾਣਾ, ਠਾਕੁਰ ਸਿੰਘ ਮਾਨ, ਅਸ਼ਵਨੀ ਕੁਮਾਰ ਸੀ ਪੀ ਆਈ ਐੱਮ ਫਰੀਦਕੋਟ ਆਦਿ ਨੇ ਵੀ ਸੰਬੋਧਨ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸ਼ਹਿਰੀਕਰਨ ਦੇ ਨਾਂਅ ’ਤੇ ਲੈਂਡ ਪੂਲਿੰਗ ਪਾਲਸੀ ਲਿਆ ਕੇ ਪ੍ਰਾਪਰਟੀ ਡੀਲਰ ਬਣੀ ਨਜ਼ਰ ਆਉਂਦੀ ਹੈ ਅਤੇ ਪੰਜਾਬ ਦੀ ਉਪਜਾਊ ਜ਼ਮੀਨ ਲਗਾਤਾਰ ਘਟ ਰਹੀ ਹੈ। ਸਰਕਾਰ ਦੀ ਨਵੀਂ ਸਕੀਮ ਹਜ਼ਾਰਾਂ ਏਕੜ ਜ਼ਮੀਨ ਨੂੰ ਖੇਤੀ ਤੋਂ ਵਾਂਝਿਆਂ ਕਰਕੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਦਾ ਉਜਾੜਾ ਕਰਨ ਦਾ ਕਾਰਨ ਬਣੇਗੀ ਇਸ ਲਈ ਲੈਂਡ ਪੂਲਿੰਗ ਸਕੀਮ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਲੋਕ ਕਲਾ ਮੰਚ ਜ਼ੀਰਾ ਦੀ ਟੀਮ ਵੱਲੋਂ ਮੇਘ ਰਾਜ ਰੱਲਾ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ ਕੀਤੀਆਂ ਗਈਆਂ। ਸਮਾਗਮ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਕੌਂਸਲ ਮੈਂਬਰ ਬੋਹੜ ਸਿੰਘ ਔਲਖ, ਸੁਖਦਰਸ਼ਨ ਰਾਮ ਸ਼ਰਮਾ, ਜਸਵੰਤ ਸਿੰਘ ਨਿੱਕਾ ਔਲਖ, ਦਰਸ਼ਨ ਸਿੰਘ ਔਲਖ, ਬੂਟਾ ਸਿੰਘ ਡੀ ਸੀ, ਮੋਹਨ ਸਿੰਘ, ਮੱਖਣ ਸਿੰਘ, ਚੌਧਰੀ, ਸੂਖਮ ਸਿੰਘ, ਕੁਲਵੰਤ ਸਿੰਘ ਕੰਤਾ, ਸ਼ਿਵ ਕੁਮਾਰ ਸ਼ਰਮਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਹੋਰਨਾਂ ਤੋਂ ਇਲਾਵਾ ਵੀਰ ਸਿੰਘ ਕੰਮੇਆਣਾ, ਪੱਪੀ ਸਿੰਘ ਢਿੱਲਵਾਂ ਕਲਾਂ , ਪੋਹਲਾ ਸਿੰਘ ਬਰਾੜ, ਸੋਮ ਨਾਥ ਅਰੋੜਾ, ਬਲਕਾਰ ਸਿੰਘ ਸਹੋਤਾ, ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਚਰਨਜੀਤ ਸਿੰਘ ਚਮੇਲੀ, ਰਾਮ ਸਿੰਘ ਚੈਨਾ, ਪ੍ਰੋ. ਹਰਬੰਸ ਸਿੰਘ ਪਦਮ, ਜਸਵਿੰਦਰ ਸਿੰਘ ਬਰਾੜ, ਇਕਬਾਲ ਸਿੰਘ ਰਣ ਸਿੰਘ ਵਾਲਾ, ਸ਼ਿਵ ਨਾਥ ਦਰਦੀ, ਚਮਕੌਰ ਸਿੰਘ ਕੋਟ ਸੁਖੀਆ, ਨਾਹਰ ਸਿੰਘ ਗਿੱਲ, ਗੋਰਾ ਗਿੱਲ, ਨਿੱਕਾ ਮਾਣਕ, ਰਮੇਸ ਕੌਸ਼ਲ, ਜਸਪਾਲ ਸਿੰਘ ਦੀਪ ਸਿੰਘ ਵਾਲਾ, ਪੱਪੀ ਸਿੰਘ ਰਾਜੋਵਾਲਾ, ਕਰਮ ਸਿੰਘ ਕਾਬਲ ਵਾਲਾ, ਉਤਮ ਸਿੰਘ ਸਾਦਿਕ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।