ਐਡਵੋਕੇਟ ਸ਼ੁਗਲੀ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ

0
163

ਜਲੰਧਰ : ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਅਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਪਿ੍ਰੰਟਰ, ਪਬਲਿਸ਼ਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਬੀਤੇ ਦਿਨੀਂ ਆਪਣੀ ਅਮਰੀਕਾ ’ਚ ਨਿਊਯਾਰਕ ਫੇਰੀ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਿਛੋੜਾ ਦੇ ਗਏ ਸਨ। ਉਨ੍ਹਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 15 ਜੂਨ (ਐਤਵਾਰ) ਨੂੰ 11 ਤੋਂ 1 ਵਜੇ ਤੱਕ ਉਨ੍ਹਾ ਦੇ ਜੱਦੀ ਪਿੰਡ ਮੰਡ ਮੌੜ (ਜਲੰਧਰ) ਕਿਸ਼ਨਗੜ੍ਹ-ਕਰਤਾਰਪੁਰ ਸੜਕ ’ਤੇ ਉਨ੍ਹਾ ਦੇ ਨਿਵਾਸ ਵਿਖੇ ਰੱਖਿਆ ਗਿਆ ਹੈ। ਇਸ ਮੌਕੇ ਕਮਿਊਨਿਸਟ ਪਾਰਟੀ ਦੇ ਆਗੂ, ‘ਨਵਾਂ ਜ਼ਮਾਨਾ’ ਪਰਵਾਰ ਨਾਲ ਜੁੜੇ ਪੱਤਰਕਾਰ, ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਸਨੇਹੀ, ਮਿੱਤਰ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਨਗੇ।