ਜ਼ੀਰਾ (ਨਰਿੰਦਰ ਅਨੇਜਾ)-ਸੋਮਵਾਰ ਰਾਤ ਮੱਲਾਂਵਾਲਾ ਨੇੜਲੇ ਪਿੰਡ ਭਾਗੋ ਕੇ ਵਿੱਚ ਕਰਮਜੀਤ ਸਿੰਘ ਉਰਫ ਗੋਲਡੀ ਅਤੇ ਪਰਦੀਪ ਸਿੰਘ ਵਿਚਕਾਰ ਤਕਰੀਬਨ 1.5 ਮਰਲੇ ਖੇਤੀਬਾੜੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਅਮਰਜੀਤ ਸਿੰਘ ਨੇ ਕਰਮਜੀਤ ਸਿੰਘ ਤੇ ਉਸ ਦੇ ਸਾਥੀਆਂ ’ਤੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀਆਂ। ਨਤੀਜੇ ਵਜੋਂ ਕਰਮਜੀਤ ਸਿੰਘ (17), ਸੰਦੀਪ ਸਿੰਘ (42) ਅਤੇ ਗੁਰਬੀਰ ਸਿੰਘ (30) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਕਰਮਜੀਤ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ।