2 ਸੈਲਾਨੀਆਂ ਦੀ ਮੌਤ, 22 ਜ਼ਖਮੀ

0
94

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਕੋਕਸਰ-ਰੋਹਤਾਂਗ ਸੜਕ ’ਤੇ ਗਰਾਮਫੂ ਨੇੜੇ ਸੋਮਵਾਰ ਸ਼ਾਮ ਟੈਂਪੂ ਟਰੈਵਲਰ ਖੱਡ ਵਿੱਚ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ। ਮਿ੍ਰਤਕਾਂ ਦੀ ਪਛਾਣ ਕਰਨਾਲ ਦੀ ਮੋਨਿਕਾ (28) ਅਤੇ ਫਰੀਦਾਬਾਦ ਦੇ ਰਵੀ ਮਹਿਤਾ (32) ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਹਰਿਆਣਾ ਤੋਂ ਇਲਾਵਾ ਦਿੱਲੀ, ਗੁਜਰਾਤ, ਪੰਜਾਬ, ਬਿਹਾਰ ਅਤੇ ਯੂ ਪੀ ਦੇ ਹਨ।
ਡੀ ਐੱਸ ਪੀ ਰਸ਼ਮੀ ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਡਰਾਈਵਰ ਦੀ ਗਲਤੀ ਨਾਲ ਹਾਦਸਾ ਵਪਾਰਿਆ। ਮੰਡੀ ਦੀ ਰਿਪੋਰਟ ਹੈ ਕਿ ਜਾਹੂ ਤੋਂ ਪੱਟੀਘਾਟ-ਕਲਖਰ ਰਾਹੀਂ ਮੰਡੀ ਆ ਰਹੀ ਨਿੱਜੀ ਬੱਸ ਸੜਕ ਤੋਂ ਹੇਠਾਂ ਉਤਰ ਜਾਣ ਕਾਰਨ ਲੱਗਪਗ 20 ਲੋਕ ਜ਼ਖਮੀ ਹੋ ਗਏ। ਹੱਟਲੀ ਥਾਣੇ ਦੇ ਅਧਿਕਾਰੀਆਂ ਨੇ ਤੁਰੰਤ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।