ਨਵੀਂ ਦਿੱਲੀ : ਆਪਣੇ 85 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਨੂੰ ਕਲਿਆਣ ਚੌਬੇ ਦੇ ਰੂਪ ਵਿਚ ਅਜਿਹਾ ਪ੍ਰਧਾਨ ਮਿਲਿਆ ਹੈ, ਜਿਹੜਾ ਕਦੇ ਖਿਡਾਰੀ ਹੁੰਦਾ ਸੀ। ਚੌਬੇ ਨੇ ਪ੍ਰਧਾਨ ਦੇ ਅਹੁਦੇ ਲਈ ਚੋਣ ਵਿਚ ਸਾਬਕਾ ਫੁੱਟਬਾਲਰ ਬਾਇਚੁੰਗ ਭੁਟੀਆ ਨੂੰ ਹਰਾਇਆ। ਮੋਹਨ ਬਾਗਾਨ ਅਤੇ ਈਸਟ ਬੰਗਾਲ ਦੇ ਸਾਬਕਾ ਗੋਲਕੀਪਰ 45 ਸਾਲਾ ਚੌਬੇ ਨੇ 33-1 ਨਾਲ ਜਿੱਤ ਦਰਜ ਕੀਤੀ।