ਫਿਲੌਰ (ਨਿਰਮਲ) ਫਿਲੌਰ ਨੇੜੇ ਪਿੰਡ ਬੁਰਜ ਪੁਖਤਾ ਵਿਖੇ ਬੁੱਧਵਾਰ ਆਟੋ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ । ਆਟੋ ਝੰਡੀ ਪੀਰ ਕੰਡਿਆਣਾ ਤੋਂ ਫਿਲੌਰ ਵੱਲ ਜਾ ਰਿਹਾ ਸੀ ਕਿ ਬੁਰਜ ਪੁਖਤਾ ਵਿਖੇ ਸਾਹਮਣੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਉਸ ਵਿੱਚ ਸਵਾਰ ਰਣਜੀਤ ਕੌਰ, ਸੁਨੀਤਾ ਦੇਵੀ, ਰੱਖੀ, ਮਨਜੀਤ ਕੌਰ ਦੀ ਮੌਤ ਹੋ ਗਈ। ਨਿਰਮਲ ਸਿੰਘ, ਮੁਖਤਿਆਰ ਸਿੰਘ ਅਤੇ ਇੱਕ ਛੋਟਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਡਾ. ਨੀਰਜ ਸੋਢੀ ਨੇ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਹੋਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।





