ਕੁੱਲੂ ’ਚ ਚਾਰ ਜਗ੍ਹਾ ਫਟਿਆ ਬੱਦਲ

0
57

ਸ਼ਿਮਲਾ : ਮਾਨਸੂਨ ਦੀ ਦਸਤਕ ਤੋਂ ਬਾਅਦ ਬੁੱਧਵਾਰ ਹਿਮਾਚਲ ’ਚ ਭਾਰੀ ਬਾਰਿਸ਼ ਨਾਲ ਕਈ ਥਾਵਾਂ ’ਤੇ ਤਬਾਹੀ ਹੋਈ। ਬੰਜਾਰ, ਸੈਂਜ, ਕੁੱਲੂ, ਮਨੀਕਰਨ ਤੋਂ ਲੈ ਕੇ ਮਨਾਲੀ ਤੱਕ ਵੱਖ-ਵੱਖ ਥਾਵਾਂ ’ਤੇ ਬੱਦਲ ਫਟਣ ਅਤੇ ਅਚਾਨਕ ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸੈਂਜ ’ਚ ਜੀਵਾਨਾਲਾ, ਗਡਸਾ ਦੇ ਸ਼ਿਲਾਗੜ੍ਹ, ਮਨਾਲੀ ਦੇ ਸ਼ੋ ਗੈਲਰੀ, ਬੰਜਾਰ ਦੇ ਹੋਰਨਾਗੜ੍ਹ ’ਚ ਬੱਦਲ ਫਟਣ ਦੀ ਘਟਨਾ ਹੋਈ। ਇਸੇ ਤਰ੍ਹਾਂ ਗਡਸਾ ਨਾਲਾ ਅਤੇ ਜਿਭੀ ਦੇ ਕੋਲ ਕੋਟਲਾਧਾਰ ਕੋਲ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣ ਗਈ। ਸੈਂਜ ਬਾਜ਼ਾਰ ’ਚ ਇੱਕ ਜੀਪ ਜੀਵਾ ਨਾਲਾ ’ਚ ਰੁੜ੍ਹ ਗਈ ਅਤੇ ਬਿਜਲੀ ਪ੍ਰੋਜੈਕਟ ਵੀ ਪਾਣੀ ’ਚ ਰੁੜ੍ਹ ਗਿਆ। ਇਸੇ ਤਰ੍ਹਾਂ ਸੈਂਜ ਘਾਟੀ ਦੇ ਰੈਲਾ ਬਿਹਾਲ ਖੇਤਰ ’ਚ ਬੱਦਲ ਫਟਣ ਕਾਰਨ ਚਾਰ ਮਕਾਨ ਨੁਕਸਾਨੇ ਗਏ। ਇਸ ਘਟਨਾ ’ਚ ਤਿੰਨ ਵਿਅਕਤੀਆਂ ਦੇ ਰੁੜ੍ਹ ਜਾਣ ਦੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ, ਖੋਜ ਅਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ ਹੈ। ਕਾਂਗੜਾ ਜ਼ਿਲ੍ਹੇ ਦੀ ਕਨੀਆਰਾ ਦੀ ਮਨੂਣੀ ਖੱਡ ’ਚ ਇੱਕ ਵਿਅਕਤੀ ਰੁੜ੍ਹ ਗਿਆ।