ਦਸਵੀਂ ਤੇ ਬਾਰ੍ਹਵੀਂ ’ਚ ਦਾਖਲਿਆਂ ਲਈ ਤਰੀਕ ਵਧਾਈ

0
336

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਪ੍ਰਣਾਲੀ ਅਧੀਨ ਅਕਾਦਮਿਕ ਸਾਲ 2022-23 ਲਈ ਦਸਵੀਂ ਅਤੇ ਬਾਰ੍ਹਵੀਂ ’ਚ ਪਹਿਲਾਂ ਨਿਰਧਾਰਤ ਆਖਰੀ ਮਿਤੀ 31 ਅਗਸਤ ਤੱਕ ਦਾਖਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖਲੇ ਦੀਆਂ ਮਿਤੀਆਂ ਵਿਚ ਵਾਧਾ ਕਰ ਦਿੱਤਾ ਹੈ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ’ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਹੁਣ 15 ਸਤੰਬਰ ਤੱਕ ਬਿਨਾਂ ਕਿਸੇ ਲੇਟ ਫੀਸ ਦੇ ਦਾਖਲਾ ਲੈ ਸਕਣਗੇ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਦਾਖ਼ਲੇ ਦੀ ਆਖਰੀ ਮਿਤੀ ਤੋਂ ਬਾਅਦ ਵਿਦਿਆਰਥੀ ਨਿਰਧਾਰਤ ਦਾਖਲਾ ਫੀਸ ਦੇ ਨਾਲ-ਨਾਲ 1 ਹਜ਼ਾਰ ਰੁਪਏ ਲੇਟ ਫੀਸ ਨਾਲ 30 ਸਤੰਬਰ ਤੱਕ ਦਾਖਲਾ ਲੈ ਸਕਦੇ ਹਨ, ਜਦੋਂਕਿ 2000 ਰੁਪਏ ਲੇਟ ਫੀਸ ਨਾਲ 15 ਅਕਤੂਬਰ ਤੱਕ, 3000 ਰੁਪਏ ਲੇਟ ਫੀਸ ਨਾਲ 31 ਅਕਤੂਬਰ ਤੱਕ, 4000 ਰੁਪਏ ਲੇਟ ਫੀਸ ਨਾਲ 15 ਨਵੰਬਰ ਤੱਕ, 5000 ਰੁਪਏ ਲੇਟ ਫੀਸ ਨਾਲ 30 ਨਵੰਬਰ ਤੱਕ, 6000 ਰੁਪਏ ਲੇਟ ਫੀਸ ਨਾਲ 15 ਦਸੰਬਰ ਤੱਕ, 7000 ਰੁਪਏ ਲੇਟ ਫੀਸ ਨਾਲ 31 ਦਸੰਬਰ ਤੱਕ, 8000 ਰੁਪਏ ਲੇਟ ਫੀਸ ਨਾਲ 16 ਜਨਵਰੀ 2023 ਤੱਕ, 9000 ਰੁਪਏ ਲੇਟ ਫੀਸ ਨਾਲ 31 ਜਨਵਰੀ 2023 ਤੱਕ ਅਤੇ 10 ਹਜ਼ਾਰ ਰੁਪਏ ਲੇਟ ਫੀਸ ਨਾਲ 15 ਫਰਵਰੀ 2023 ਤੱਕ ਦਾਖ਼ਲਾ ਲਿਆ ਜਾ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖਲੇ ਸੰਬੰਧੀ ਹੋਰ ਵਧੇਰੇ ਲੋੜੀਂਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ’ਤੇ ਉਪਲਬੱਧ ਕਰਵਾਈ ਗਈ ਹੈ।

LEAVE A REPLY

Please enter your comment!
Please enter your name here