ਕੋਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਭਾਰਤ ਦੇ ਸਮੁੰਦਰੀ ਇਤਿਹਾਸ ਦਾ ਸਭ ਤੋਂ ਵੱਡਾ ਜਹਾਜ਼ ਅਤੇ ਦੇਸ਼ ’ਚ ਬਣਾਇਆ ਗਿਆ ਏਅਰਕ੍ਰਾਫਟ ਕੈਰੀਅਰ ‘ਆਈ ਐੱਨ ਐੱਸ ਵਿਕਰਾਂਤ’ ਭਾਰਤ ਦੇ ਰੱਖਿਆ ਖੇਤਰ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਮਿਸਾਲ ਹੈ।
ਆਈ ਐੱਨ ਐੱਸ ਵਿਕਰਾਂਤ ਨਾਲ ਭਾਰਤ ਉਨ੍ਹਾਂ ਦੇਸ਼ਾਂ ਦੇ ਚੁਣੇ ਹੋਏ ਸਮੂਹ ਵਿਚ ਸ਼ਾਮਲ ਹੋ ਗਿਆ ਹੈ, ਜੋ ਆਪ ਏਅਰਕ੍ਰਾਫਟ ਕੈਰੀਅਰ ਬਣਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਸ ਜੰਗੇ ਬੇੜੇ ਵਿਕਰਾਂਤ ਨੂੰ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਨੂੰ ਸਮਰਪਤ ਕਰਦੇ ਹਨ। ਉਨ੍ਹਾ ਕਿਹਾ-ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਸਮੁੰਦਰੀ ਸ਼ਕਤੀ ਦੇ ਬਲ ’ਤੇ ਅਜਿਹੀ ਜਲ ਸੈਨਾ ਬਣਾਈ, ਜਿਸ ਨੇ ਦੁਸ਼ਮਣਾਂ ਦੀ ਨੀਂਦ ਉਡਾ ਦਿੱਤੀ।