ਸ਼ੇਫਾਲੀ ਜਰੀਵਾਲਾ ਦਾ ਦੇਹਾਂਤ

0
136

ਮੁੰਬਈ : ‘ਕਾਂਟਾ ਲਗਾ’ ਗੀਤ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ। ਪਤੀ ਪਰਾਗ ਤਿਆਗੀ ਉਸ ਨੂੰ ਰਾਤ ਕਰੀਬ 11:15 ਵਜੇ ਹਸਪਤਾਲ ਲਿਆਇਆ ਤਾਂ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਜਰੀਵਾਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਰੀਵਾਲਾ ਨੇ ਆਪਣੇ ਪਤੀ ਨਾਲ ਡਾਂਸ-ਅਧਾਰਤ ਸ਼ੋਅ ‘ਨੱਚ ਬੱਲੀਏ’ ਅਤੇ ਬਾਅਦ ਵਿੱਚ ਸਲਮਾਨ ਖਾਨ ਦੇ ‘ਬਿੱਗ ਬੌਸ 13’ ਵਰਗੇ ਸ਼ੋਅ ਵਿੱਚ ਭਾਗ ਲੈ ਕੇ ਪ੍ਰਸਿੱਧੀ ਹਾਸਲ ਕੀਤੀ ਸੀ।
ਜਰੀਵਾਲਾ 2002 ਵਿੱਚ ‘ਕਾਂਟਾ ਲਗਾ’ ਨਾਲ ਪ੍ਰਸਿੱਧ ਹੋਈ ਸੀ, ਜੋ ਕਿ 1972 ਦੀ ਫਿਲਮ ‘ਸਮਾਧੀ’ ਤੋਂ ਲਤਾ ਮੰਗੇਸ਼ਕਰ ਦੇ ਗੀਤ ਦਾ ਰੀਮਿਕਸ ਸੀ।