ਦੁਬਈ : ਈਰਾਨ ਦੀ ਨਿਆਂ ਪਾਲਿਕਾ ਨੇ ਐਤਵਾਰ ਦੱਸਿਆ ਕਿ ਲੰਘੇ ਸੋਮਵਾਰ ਤਹਿਰਾਨ ਦੀ ਏਵਿਨ ਜੇਲ੍ਹ ’ਤੇ ਇਜ਼ਰਾਈਲੀ ਹਮਲੇ ਵਿੱਚ 71 ਲੋਕ ਮਾਰੇ ਗਏ ਸਨ। ਇਸ ਜੇਲ੍ਹ ’ਚ ਕਈ ਰਾਜਨੀਤਕ ਕੈਦੀਆਂ ਤੇ ਬਾਗ਼ੀਆਂ ਨੂੰ ਰੱਖਿਆ ਗਿਆ ਹੈ। ਨਿਆਂ ਪਾਲਿਕਾ ਦੇ ਬੁਲਾਰੇ ਅਸਗਰ ਜਹਾਂਗੀਰ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਸਟਾਫ, ਸੈਨਿਕ, ਕੈਦੀ ਅਤੇ ਮੁਲਾਕਾਤ ਕਰਨ ਵਾਲੇ ਪਰਵਾਰਕ ਮੈਂਬਰ ਸ਼ਾਮਲ ਹਨ।




