ਰਾਤ ਭਰ ਫਸੇ ਰਹੇ 162 ਵਿਦਿਆਰਥੀ ਸੁਰੱਖਿਅਤ ਕੱਢੇ

0
21

ਜਮਸ਼ੇਦਪੁਰ : ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਘਿਰੇ ਸਕੂਲ ਵਿੱਚ ਸਨਿੱਚਰਵਾਰ ਤੋਂ ਫਸੇ 162 ਵਿਦਿਆਰਥੀਆਂ ਨੂੰ ਐਤਵਾਰ ਪੁਲਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਸਕੂਲ ਕੰਪਲੈਕਸ ਵਿੱਚ ਪਾਣੀ ਭਰਨ ਤੋਂ ਬਾਅਦ ਕੋਵਾਲੀ ਥਾਣਾ ਖੇਤਰ ਦੇ ਹਲਦੀਪੋਖਰ-ਕੋਵਾਲੀ ਰੋਡ ’ਤੇ ਪੰਡਰਸੋਲੀ ਸਥਿਤ ਸਕੂਲ ਵਿੱਚ ਵਿਦਿਆਰਥੀ ਫਸੇ ਹੋਏ ਸਨ। ਐੱਸ ਪੀ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ, ‘ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ-ਕੁਸ਼ ਰਿਹਾਇਸ਼ੀ ਸਕੂਲ ਵਿੱਚ 162 ਵਿਦਿਆਰਥੀ ਫਸ ਗਏ ਹਨ, ਜਿਨ੍ਹਾਂ ਨੂੰ ਸਕੂਲ ਦੀ ਛੱਤ ’ਤੇ ਰਾਤ ਬਿਤਾਉਣੀ ਪਈ। ਸਵੇਰੇ ਕਰੀਬ 5.30 ਵਜੇ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਅਤੇ ਫਾਇਰ ਬਿ੍ਰਗੇਡ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਇੱਕ-ਇੱਕ ਕਰ ਕੇ ਵਿਦਿਆਰਥੀਆਂ ਨੂੰ ਸਕੂਲ ’ਚੋਂ ਬਾਹਰ ਕੱਢਿਆ।’