ਗਡਕਰੀ ਨੇ ਅਫਸਰ ਕੁੱਟਣ ਦਾ ਮਾਮਲਾ ਸੁੱਖੂ ਕੋਲ ਉਠਾਇਆ

0
118

ਸ਼ਿਮਲਾ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ’ਤੇ ਸੋਮਵਾਰ ਨੂੰ ਬੇਕਾਬੂ ਹੋਈ ਭੀੜ ਵੱਲੋਂ ਹਮਲਾ ਕੀਤਾ ਗਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਹਮਲੇ ਵਿੱਚ ਪੇਂਡੂ ਵਿਕਾਸ ਮੰਤਰੀ ਅਨਿਰੁਧ ਸਿੰਘ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਇਹ ਵਿਵਾਦ ਵਧ ਗਿਆ ਹੈ। ਗਡਕਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਥਾਰਟੀ ਦੇ ਸ਼ਿਮਲਾ ਦੇ ਮੈਨੇਜਰ ਅਚਲ ਜਿੰਦਲ ’ਤੇ ਕਥਿਤ ਹਮਲਾ ਕੀਤਾ ਗਿਆ।
ਇਹ ਹਮਲਾ ਪੰਚਾਇਤੀ ਰਾਜ ਮੰਤਰੀ ਦੇ ਸਹਿਯੋਗੀਆਂ ਵਲੋਂ ਕੀਤਾ ਗਿਆ, ਜਿਸ ਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਨਾਲ ਗੱਲ ਕਰਕੇ ਸਾਰੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਮਿਸਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।