ਸ਼ੂਟਰ ਦੇ ਭਰਾ ਦੀ ਹੱਤਿਆ

0
158

ਅੰਮਿ੍ਰਤਸਰ : ਕਸਬਾ ਮਹਿਤਾ ਨੇੜੇ ਪਿੰਡ ਚੰਨਣਕੇ ਵਿਖੇ ਸਨਿੱਚਰਵਾਰ ਦਿਨ-ਦਿਹਾੜੇ 28 ਸਾਲਾ ਨੌਜਵਾਨ ਜੁਗਰਾਜ ਸਿੰਘ ਉਰਫ ਤੋਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੁਗਰਾਜ ਸਿੰਘ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਸ਼ੂਟਰਾਂ ਵਿੱਚੋਂ ਇੱਕ ਜਗਰੂਪ ਰੂਪਾ ਦਾ ਭਰਾ ਸੀ। ਸੂਤਰਾਂ ਅਨੁਸਾਰ ਤਿੰਨ ਅਣਪਛਾਤੇ ਹਮਲਾਵਰ ਮੋਟਰਸਾਈਕਲ ’ਤੇ ਪਿੰਡ ਵਿੱਚ ਪਹੁੰਚੇ ਅਤੇ ਉਨ੍ਹਾ ਜੁਗਰਾਜ ਸਿੰਘ ’ਤੇ ਨੇੜਿਓਂ ਗੋਲੀਆਂ ਚਲਾਈਆਂ। ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਸੋਸ਼ਲ ਮੀਡੀਆ ’ਤੇ ਗੈਂਗਸਟਰ ਡੋਨੀ ਬੱਲ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਜੁਗਰਾਜ ਸਿੰਘ ਨੇ ਗੋਰਾ ਬਰਿਆਰ ਦੀ ਰੇਕੀ ਕਰਵਾਈ ਸੀ, ਜਿਸ ਦੇ ਚੱਲਦੇ ਇਹ ਕੰਮ ਕੀਤਾ ਗਿਆ ਹੈ। ਹੋਰਨਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।