ਫਿਲੌਰ (ਨਿਰਮਲ)
ਫਿਲੌਰ-ਜਲੰਧਰ ਸਿਕਸ ਲੇਨ ’ਤੇ ਪਿੰਡ ਭੱਟੀਆਂ ਨੇੜੇ ਮਾਰਬਲ ਨਾਲ ਭਰਿਆ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਉਸ ਵਿੱਚ ਸਵਾਰ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀ ਸਰਬਜੀਤ ਸਿੰਘ ਨਾਲ ਸੂਚਨਾ ਮਿਲਦੇ ਸਾਰ ਹੀ ਘਟਨਾ ਵਾਲੀ ਥਾਂ ਪੁੱਜੇ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਪੇਂਟਰ ਵਾਸੀ ਬਿਹਾਰ, ਲਕਸ਼ਮਣ, ਸੋਢੀ ਉਰਫ ਭੱਟੀ ਦੇ ਤੌਰ ’ਤੇ ਹੋਈ ਹੈ। ਜ਼ਖ਼ਮੀ ਲੱਕੀ ਪੁੱਤਰ ਭੁਪਿੰਦਰ ਸਿੰਘ ਵਾਸੀ ਲੁਧਿਆਣਾ, ਸ਼ਰਨਜੀਤ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਹੁਸ਼ਿਆਰਪੁਰ, ਆਕਾਸ਼ ਸੇਜੋਵਾਲ ਪੁੱਤਰ ਯੰਬਾ ਬਹਾਦਰ ਵਾਸੀ ਨੇਪਾਲ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ।





