ਸ਼ੁਕਰੀਆ

0
358

ਨਿਊਯਾਰਕ : ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ’ਤੇ ਕਈ ਰਿਕਾਰਡ ਕਾਇਮ ਕਰਨ ਵਾਲੀ 41 ਸਾਲਾ ਸੇਰੇਨਾ ਵਿਲੀਅਮਜ਼ ਨੇ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਹਾਰਨ ਤੋਂ ਬਾਅਦ ਅਲਵਿਦਾ ਕਹਿ ਦਿੱਤੀ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੂੰ ਸ਼ੁੱਕਰਵਾਰ ਰਾਤ ਤਿੰਨ ਘੰਟੇ ਤੋਂ ਵੱਧ ਚੱਲੇ ਮੈਚ ਵਿਚ ਅਜਲਾ ਤੋਮਲਾਜਾਨੋਵਿਕ ਤੋਂ 7-5, 6-7(4), 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਦਾ ਸ਼ਾਟ ਨੈੱਟ ’ਤੇ ਲੱਗਾ ਤਾਂ ਉਸ ਦੀਆਂ ਅੱਖਾਂ ਛਲਕ ਗਈਆਂ। ਉਸ ਨੇ ਮੈਚ ਤੋਂ ਬਾਅਦ ਕਿਹਾ-ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here