ਦੋ ਨਵੇਂ ਰਾਜਪਾਲ ਤੇ ਇੱਕ ਉਪ ਰਾਜਪਾਲ ਬਣਾਏ

0
71

ਚੰਡੀਗੜ੍ਹ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਪ੍ਰੋ. ਅਸੀਮ ਕੁਮਾਰ ਘੋਸ਼ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ। ਉਹ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ। ਪੁਸ਼ਪਤੀ ਅਸ਼ੋਕ ਗਜਪਤੀ ਰਾਜੂ ਨੂੰ ਗੋਆ ਦਾ ਨਵਾਂ ਰਾਜਪਾਲ ਅਤੇ ਲੱਦਾਖ ਦੇ ਉਪ ਰਾਜਪਾਲ ਬਿ੍ਰਗੇਡੀਅਰ ਡਾ. ਬੀ ਡੀ ਮਿਸ਼ਰਾ ਦਾ ਅਸਤੀਫਾ ਮਨਜ਼ੂਰ ਕਰਕੇ ਕਵਿੰਦਰ ਗੁਪਤਾ ਨੂੰ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਹੈ।ਰਾਜੂ ਸਾਬਕਾ ਕੇਂਦਰੀ ਹਵਾਬਾਜ਼ੀ ਮੰਤਰੀ ਹਨ। ਗੁਪਤਾ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ।