ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ‘ਲੈਂਡ ਪੂ�ਿਗ ਸਕੀਮ’ ਤੁਰੰਤ ਬੰਦ ਕਰੇ : ਸੀ ਪੀ ਆਈ

0
58

ਚੰਡੀਗੜ੍ਹ : ਸੀ ਪੀ ਆਈ ਦੀ ਪੰਜਾਬ ਸਕੱਤਰੇਤ ਦੀ ਮੀਟਿੰਗ ਵਿਚ ਹਾਜ਼ਰ ਹੋਏ ਕੇਂਦਰੀ ਲੀਡਰਸ਼ਿਪ ਵੱਲੋਂ ਅਮਰਜੀਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ 21 ਤੋਂ 25 ਸਤੰਬਰ ਤੱਕ ਹੋਣ ਵਾਲੇ ਸੀ ਪੀ ਆਈ ਦੇ 25ਵੇਂ ਮਹਾਂ-ਸੰਮੇਲਨ ਵਿਚ ਸਾਰੇ ਦੇਸ਼ ਵਿਚੋਂ 900 ਦੇ ਕਰੀਬ ਡੈਲੀਗੇਟ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਵਿਚ ਸੀ ਪੀ ਆਈ (ਐੱਮ), ਸੀ ਪੀ ਆਈ (ਐੱਮ ਐੱਲ), ਫਾਰਵਰਡ ਬਲਾਕ ਅਤੇ ਆਰ ਐੱਸ ਪੀ ਦੇ ਜਨਰਲ ਸਕੱਤਰ ਵੀ ਪੁੱਜ ਰਹੇ ਹਨ। ਉਹਨਾਂ ਕਿਹਾ ਕਿ ਸੀ ਪੀ ਆਈ ਦਾ ਇਹ ਮਹਾਂ-ਸੰਮੇਲਨ ਅਜੋਕੇ ਸਮੇਂ ਵਿਚ ਇਕ ਇਤਿਹਾਸਕ ਸੰਮੇਲਨ ਹੋਵੇਗਾ। ਮੀਟਿੰਗ ਨੇ ਪੰਜਾਬ ਦੀ ਬੁਰੀ ਤਰ੍ਹਾਂ ਵਿਗੜੀ ਹੋਈ ਅਮਨ ਕਾਨੂੰਨ ਦੀ ਹਾਲਤ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਰਾਜ ਵਿਚ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰ ਸੁੱਟਿਆ ਹੈ, ਪੰਜਾਬ ਸਿਰ ਕਰਜ਼ਾ ਲਗਾਤਾਰ ਵਧਾਇਆ ਜਾ ਰਿਹਾ ਹੈ ਤੇ ਇਸ ਸਾਲ ਦੇ ਅੰਤ ਤੱਕ ਇਹ ਕਰਜ਼ਾ 4 ਲੱਖ ਕਰੋੜ ਦੇ ਕਰੀਬ ਪਹੁੰਚ ਜਾਣਾ ਹੈ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਪਣੀ ਸਾਰੀ ਟੀਮ ਲਿਆ ਕੇ ਸਾਰੇ ਖਰਚੇ ਪੰਜਾਬ ਦੇ ਖਜ਼ਾਨੇ ’ਤੇ ਪਾ ਰਿਹਾ ਹੈ ਅਤੇ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਮੁਕਾਬਲੇ ਸਾਰਾ ਸਰਕਾਰੀ ਕਾਰੋਬਾਰ ਆਪਣੀ ਮਰਜ਼ੀ ਨਾਲ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਢੰਗ ਅਨੁਸਾਰ ਚਲਾ ਰਿਹਾ ਹੈ। ਅਮਨ-ਕਾਨੂੰਨ ਵਰਗੀ ਕੋਈ ਗੱਲ ਨਹੀਂ, ਗੈਂਗਸਟਰ ਹਰ ਰੋਜ਼ ਕਤਲ ਕਰ ਰਹੇ ਹਨ ਅਤੇ ਫਰੌਤੀਆਂ ਵਸੂਲ ਕਰ ਰਹੇ ਹਨ। ਕੁਰੱਪਸ਼ਨ ਕਈ ਗੁਣਾ ਵਧ ਗਈ ਹੈ ਅਤੇ ਨਸ਼ਾ, ਰੇਤ, ਬੱਜਰੀ ਅਤੇ ਜ਼ਮੀਨ ਮਾਫੀਆ ਦਾ ਬੋਲਬਾਲਾ ਹੈ। ਪੰਜਾਬ ਅੰਦਰ ਪੂਰੀ ਤਰ੍ਹਾਂ ਪੁਲਸ ਅਤੇ ਗੈਂਗਸਟਰਾਂ ਦਾ ਰਾਜ ਹੈ। ਕੇਜਰੀਵਾਲ ਨੇ ਪੰਜਾਬ ਅੰਦਰ ਦਖਲ ਦਿੰਦਿਆਂ ਹੀ ਵੱਡੇ ਪੂੰਜੀਵਾਦੀਆਂ ਨਾਲ ਲੁਧਿਆਣਾ ਮੀਟਿੰਗ ਕਰਕੇ ਕਿਸਾਨ ਅੰਦੋਲਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਸਪੱਸ਼ਟ ਤੌਰ ’ਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਰੁਖ ਨੂੰ ਪ੍ਰਗਟ ਕੀਤਾ ਹੈ।
ਸੀ ਪੀ ਆਈ ਨੇ ਕਿਹਾ ਕਿ ਹੁਣ ਕਾਰਪੋਰੇਟ ਅਤੇ ਵੱਡੇ ਪੂੰਜੀਪਤੀ ਬਿਲਡਰਾਂ ਨਾਲ ਸੌਦਾ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ‘ਲੈਂਡ ਪੂ�ਿਗ ਸਕੀਮ’ ਦੇ ਨਾਂਅ ’ਤੇ ਹੜੱਪਣ ਦੀ ਸਾਜ਼ਿਸ਼ ਤਿਆਰ ਕਰ ਲਈ ਹੈ ਤੇ ਪਹਿਲਾਂ ਤੋਂ ਹੀ ‘ਭਾਰਤ ਮਾਲਾ’ ਦੇ ਨਾਂਅ ’ਤੇ ਪੰਜਾਬ ਵਿਚੋਂ ਵੱਡੀਆਂ ਕੌਮੀ ਸੜਕਾਂ ਬਣਾਉਣ ਦੇ 29 ਪ੍ਰਾਜੈਕਟਾਂ ਰਾਹੀਂ ਜ਼ਮੀਨਾਂ ਖਤਮ ਕੀਤੀਆਂ ਜਾ ਰਹੀਆਂ ਹਨ। ਹੁਣ ‘ਲੈਂਡ ਪੂ�ਿਗ ਸਕੀਮ’ ਰਾਹੀਂ 40,000 ਏਕੜ ਤੋਂ ਵੱਧ ਜ਼ਮੀਨਾਂ ’ਤੇ ਕਬਜ਼ੇ ਕਰਨ ਦੇ ਇਰਾਦੇ ਨਾਲ ਖੇਤੀ ਸੈਕਟਰ ਨੂੰ ਉਕਾ ਹੀ ਤਬਾਹ ਕਰਨ ਦੀ ਯੋਜਨਾ ਹੈ।
ਸੀ ਪੀ ਆਈ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦਾ ਸਮਾਂ ਡੇਢ ਸਾਲ ਵਿਚ ਪੂਰਾ ਹੋਣ ਵਾਲਾ ਹੈ ਤਾਂ ਇਸ ਸਕੀਮ ਰਾਹੀਂ ਸ਼ਹਿਰਾਂ ਵਿਚ ਬਸਤੀਆਂ ਬਣਾ ਕੇ ਕਿਵੇਂ ਵਿਕਾਸ ਹੋ ਸਕਦਾ ਹੈ, ਜਦੋਂਕਿ ਪਿਛਲੇ ਤਜਰਬੇ ਦੱਸਦੇ ਹਨ ਕਿ ਵਿਕਾਸ ਲਈ ਦਰਜਨਾਂ ਸਾਲ ਲੱਗ ਜਾਂਦੇ ਹਨ।
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪਾਰਟੀ ਫੈਸਲੇ ਜਾਰੀ ਕਰਦਿਆਂ ਆਖਿਆ ਕਿ ਸੀ ਪੀ ਆਈ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਜਥੇਬੰਦੀਆਂ ਦੇ ‘ਜ਼ਮੀਨ ਬਚਾਓ’ ਅੰਦੋਲਨ ਦੀ ਪੂਰੀ ਹਮਾਇਤ ਕਰਦੀ ਹੈ ਅਤੇ ਸਾਰੀਆਂ ਪੰਜਾਬ ਹਿਤੈਸ਼ੀ ਸ਼ਕਤੀਆਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਦੁਸ਼ਮਣ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਨ ਦੀ ਅਪੀਲ ਕਰਦੀ ਹੈ।