ਨਵੀਂ ਦਿੱਲੀ : ਕੌਮਾਂਤਰੀ ਪੁਲਾੜ ਸਟੇਸ਼ਨ ’ਤੇ 18 ਦਿਨ ਰਹਿਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ-4 ਮਿਸ਼ਨ ਦੇ ਆਪਣੇ ਤਿੰਨ ਸਾਥੀ ਪੁਲਾੜ ਯਾਤਰੀਆਂ ਨਾਲ ਮੰਗਲਵਾਰ ਬਾਅਦ ਦੁਪਹਿਰ 3:01 ਵਜੇ ਪ੍ਰਸ਼ਾਂਤ ਮਹਾਸਾਗਰ ਵਿੱਚ ਕੈਲੀਫੋਰਨੀਆ ਤੱਟ ’ਤੇ ਉਤਰੇ। ਸ਼ੁਭਾਂਸ਼ੂ ਨੂੰ ਧਰਤੀ ’ਤੇ ਪਹੁੰਚਣ ਲਈ ਲਗਭਗ ਸਾਢੇ 22 ਘੰਟੇ ਲੱਗੇ। ਸ਼ੁਭਾਂਸ਼ੂ ਤੇ ਤਿੰਨ ਹੋਰ ਪੁਲਾੜ ਯਾਤਰੀ ਪੈਗੀ ਵਿਟਸਨ, ਪੋਲੈਂਡ ਦੇ ਸਲਾਵੋਸਜ਼ ਉਜਨਾਂਸਕੀ-ਵਿਸਨੀਵਸਕੀ, ਹੰਗਰੀ ਦੇ ਟਿਬੋਰ ਕਾਪੂ ਐਕਸੀਓਮ-4 ਮਿਸ਼ਨ ਤਹਿਤ 26 ਜੂਨ ਨੂੰ ਪੁਲਾੜ ਸਟੇਸ਼ਨ ’ਚ ਪਹੁੰਚੇ ਸਨ। ਉੱਥੇ ਉਨ੍ਹਾਂ 18 ਦਿਨ ਧਰਤੀ ਦੇ 288 ਚੱਕਰ ਲਗਾਏ।





