ਪਾਰਟੀ ਕਾਂਗਰਸ ਲਈ 50 ਹਜ਼ਾਰ ਦਾ ਯੋਗਦਾਨ

0
159

ਮੋਗਾ-ਬੀਤੇ ਦਿਨੀਂ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਆਪਣੇ ਮਾਮਾ ਜੀ ਸ਼ਹੀਦ ਗੁਰਦੇਵ ਸਿੰਘ ਬੁੱਧ ਸਿੰਘ ਵਾਲਾ ਦੇ ਸਪੁੱਤਰ ਸੁਖਵਿੰਦਰ ਬਰਾੜ, ਬੇਟੀ ਭੈਣ ਜੀ ਸਿਮਰਜੀਤ ਕੌਰ ਰਿਟਾਇਰਡ ਅਧਿਆਪਕਾ ਅਤੇ ਦਮਾਦ ਮਾਸਟਰ ਭੁਪਿੰਦਰ ਸਿੰਘ ਸੇਖੋਂ ਆਗੂ ਪ ਸ ਸ ਫ ਮੋਗਾ ਨੂੰ ਅਪੀਲ ਕੀਤੀ ਸੀ ਕਿ ਇਸ ਵਾਰ ਪਾਰਟੀ ਦੀ 25ਵੀਂ ਕਾਂਗਰਸ ਪੰਜਾਬ (ਚੰਡੀਗੜ੍ਹ) ਵਿਖੇ ਹੋ ਰਹੀ ਹੈ, ਵੱਡੇ ਖਰਚੇ ਵਾਲੇ ਪ੍ਰੋਗਰਾਮ ਲਈ ਤੁਸੀਂ ਨਾਨਾ ਜੀ ਗ਼ਦਰੀ ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ ਅਤੇ ਮਾਮਾ ਜੀ ਸ਼ਹੀਦ ਗੁਰਦੇਵ ਸਿੰਘ ਬੁੱਧ ਸਿੰਘ ਵਾਲਾ ਦੀ ਯਾਦ ਵਿੱਚ ਸਾਂਝੇ ਤੌਰ ’ਤੇ ਯੋਗਦਾਨ ਪਾਓ। ਜਦੋਂ ਇਸੇ ਮਕਸਦ ਨਾਲ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਤੇ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ ਉਨ੍ਹਾਂ ਦੇ ਘਰ ਪਹੁੰਚੇ ਤਾਂ ਪਾਰਟੀ ਦੇ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ (ਬਾਬਾ ਜੀ ਦੇ ਭਤੀਜੇ) ਸੁਖਵਿੰਦਰ ਸਿੰਘ ਬਰਾੜ ਰਿਟਾਇਰਡ ਪੰਚਾਇਤ ਅਫ਼ਸਰ ਅਤੇ ਮਾਸਟਰ ਭੁਪਿੰਦਰ ਸਿੰਘ ਸੇਖੋਂ ਨੇ ਸਾਂਝੇ ਤੌਰ ’ਤੇ ਪੰਜਾਹ ਹਜ਼ਾਰ ਰੁਪਏ ਉਨ੍ਹਾਂ ਨੂੰ ਭੇਟ ਕੀਤੇ। ਇਸ ਮੌਕੇ ਡਾਕਟਰ ਇੰਦਰਵੀਰ ਸਿੰਘ ਗਿੱਲ ਵੀ ਹਾਜ਼ਰ ਸਨ। ਪਰਵਾਰ ਵੱਲੋਂ ਪਾਰਟੀ ਕਾਂਗਰਸ ਦੇ ਮਹਾਨ ਕਾਜ਼ ਲਈ ਭਰਵੇਂ ਹੁੰਗਾਰੇ ਲਈ ਕੁਲਦੀਪ ਸਿੰਘ ਭੋਲਾ ਨੇ ਤਹਿ ਦਿਲੋਂ ਧੰਨਵਾਦ ਕਰਦਿਆਂ ਗ਼ਦਰੀ ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ ਅਤੇ ਸ਼ਹੀਦ ਕਾਮਰੇਡ ਗੁਰਦੇਵ ਸਿੰਘ ਬੁੱਧ ਸਿੰਘ ਵਾਲ਼ਾ ਨੂੰ ਸ਼ਰਧਾਂਜਲੀ ਭੇਟ ਕੀਤੀ।