ਮੋਦੀ ਸਰਕਾਰ ਨੂੰ ਡਰ ਖਾ ਰਿਹੈ : ਰਾਹੁਲ

0
284

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਐਤਵਾਰ ਭਾਜਪਾ ਅਤੇ ਆਰ ਐੱਸ ਐੱਸ) ’ਤੇ ਵਰ੍ਹਦਿਆਂ ਕਿਹਾ ਕਿ ਇਹ ਦੋਵੇਂ ਸੰਗਠਨ ਜਾਣਬੁੱਝ ਕੇ ਦੇਸ਼ ’ਚ ਨਫਰਤ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾ ਕਾਂਗਰਸ ਦੀ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਵਿਚ ਇਹ ਵੀ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ’ਚ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਅਤੇ ਬੇਰੁਜ਼ਗਾਰੀ ਦਾ ਡਰ ਵਧ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਮੋਦੀ ਸਰਕਾਰ ਦੇ ਦੋ ਭਾਈ ਹਨ। ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾਰਾਜਾ ਮਿੱਤਰਾਂ ਦੀ ਕਮਾਈ ’ਚ ਰੁੱਝਿਆ ਤੇ ਜਨਤਾ ਮਹਿੰਗੀ ’ਚ ਝੁਲਸੀ ਹੋਈ ਹੈ। ਅੱਜ ਲੋਕ ਜ਼ਰੂਰੀ ਚੀਜ਼ਾਂ ਖਰੀਦਣ ਤੋਂ ਪਹਿਲਾਂ ਵੀ ਦਸ ਵਾਰ ਸੋਚਦੇ ਹਨ। ਇਨ੍ਹਾਂ ਮੁਸੀਬਤਾਂ ਲਈ ਸਿਰਫ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਜਨਤਾ ਦੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਅਤੇ ਬੇਰੁਜ਼ਗਾਰੀ ਹਨ। ਇਥੋਂ ਦੇ ਰਾਮਲੀਲ੍ਹਾ ਮੈਦਾਨ ਵਿਚ ਰੈਲੀ ਦੌਰਾਨ ਮਹਿੰਗਾਈ ਦੇ ਵਿਰੋਧ ’ਚ ਯੂਥ ਕਾਂਗਰਸ ਦੇ ਵਰਕਰਾਂ ਨੇ ਡਿਗਰੀ ਹੋਲਡਰ ਸ਼ੂਜ਼ ਪਾਲਿਸ਼ ਤੇ ਪਕੌੜਾ ਸਟਾਲ ਲਗਾਏ।

LEAVE A REPLY

Please enter your comment!
Please enter your name here