ਪਾਇਲਟਾਂ ਵੱਲੋਂ ਅਖਬਾਰ ਤੇ ਖਬਰ ਏਜੰਸੀ ਨੂੰ ਨੋਟਿਸ

0
105

ਨਵੀਂ ਦਿੱਲੀ : ਭਾਰਤੀ ਪਾਇਲਟਾਂ ਦੀ ਫੈਡਰੇਸ਼ਨ ਨੇ 12 ਜੂਨ ਨੂੰ ਹੋਏ ਏ ਆਈ-171 ਕਰੈਸ਼ (ਅਹਿਮਦਾਬਾਦ ਜਹਾਜ਼ ਹਾਦਸੇ) ਬਾਰੇ ਹਾਲੀਆ ਰਿਪੋਰਟਾਂ ਲਈ ਅਮਰੀਕੀ ਅਖਬਾਰ ‘ਦਿ ਵਾਲ ਸਟਰੀਟ ਜਰਨਲ’ ਤੇ ਖਬਰ ਏਜੰਸੀ ‘ਰਾਇਟਰਜ਼’ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫੀ ਮੰਗੇ ਜਾਣ ਦੀ ਮੰਗ ਕੀਤੀ ਹੈ।
ਰਾਇਟਰਜ਼ ਅਤੇ ‘ਦਿ ਵਾਲ ਸਟਰੀਟ ਜਰਨਲ’ ਨੂੰ ਭੇਜੇ ਈਮੇਲ ਵਿੱਚ ਐਸੋਸੀਏਸ਼ਨ ਨੇ ਕਿਹਾ ਹੈ, ‘ਸਾਡੇ ਧਿਆਨ ਵਿੱਚ ਆਇਆ ਹੈ ਕਿ ਕੌਮਾਂਤਰੀ ਮੀਡੀਆ ਦੇ ਕੁਝ ਹਿੱਸੇ ਵਾਰ-ਵਾਰ ਚੋਣਵੀਂ ਅਤੇ ਗੈਰ-ਪ੍ਰਮਾਣਤ ਰਿਪੋਰਟਿੰਗ ਰਾਹੀਂ ਸਿੱਟੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਗੈਰ-ਜ਼ਿੰਮੇਵਾਰਾਨਾ ਹਨ, ਖਾਸ ਕਰਕੇ ਉਦੋਂ ਜਦੋਂ ਜਾਂਚ ਦਾ ਅਮਲ ਜਾਰੀ ਹੈ।’ ਐਸੋਸੀਏਸ਼ਨ ਦੇ ਪ੍ਰਧਾਨ ਸੀ ਐੱਸ ਰੰਧਾਵਾ ਨੇ ਕਿਹਾ, ‘ਹਾਲਾਂਕਿ ਇਸ ਵੱਡੇ ਹਾਦਸੇ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ, ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਖਾਸ ਕਰਕੇ ਬੇਬੁਨਿਆਦ ਤੱਥਾਂ ਦੇ ਅਧਾਰ ’ਤੇੇ ਭਾਰਤੀ ਹਵਾਬਾਜ਼ੀ ਉਦਯੋਗ ਦੀ ਸੁਰੱਖਿਆ ਪ੍ਰਤੀ ਜਨਤਕ ਚਿੰਤਾ ਜਾਂ ਗੁੱਸਾ ਪੈਦਾ ਕਰਨ ਦਾ ਸਮਾਂ ਨਹੀਂ।’