ਤਹਿਰਾਨ : ਈਰਾਨ ਦੇ ਦੱਖਣ-ਪੱਛਮ ਵਿੱਚ ਸਥਿਤ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਰਿਫਾਇਨਰੀ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਸ਼ਨੀਵਾਰ ਨੂੰ ਅਬਾਦਾਨ ਰਿਫਾਇਨਰੀ ਦੀ ਇੱਕ ਅੰਡਰ-ਰਿਪੇਅਰ ਯੂਨਿਟ ਵਿੱਚ ਲੀਕੇਜ ਕਾਰਨ ਅੱਗ ਲੱਗੀ।
ਤਹਿਰਾਨ ਤੋਂ ਲੱਗਭੱਗ 670 ਕਿੱਲੋਮੀਟਰ ਦੂਰ ਅਬਾਦਾਨ ਤੇਲ ਰਿਫਾਇਨਰੀ ਨੇ 1912 ਵਿੱਚ ਕੰਮ ਸ਼ੁਰੂ ਕੀਤਾ ਸੀ। ਇਹ ਦੇਸ਼ ਦੇ ਲਗਪਗ 25 ਪ੍ਰਤੀਸ਼ਤ ਈਂਧਣ ਦਾ ਉਤਪਾਦਨ ਕਰਦੀ ਹੈ ਅਤੇ ਪ੍ਰਤੀ ਦਿਨ 5,200,000 ਬੈਰਲ ਤੋਂ ਵੱਧ ਤੇਲ ਨੂੰ ਸੋਧਦੀ ਹੈ।


