ਜਹਾਜ਼ ਉਤਰਨ ਵੇਲੇ ਰਨਵੇ ਟੱਪ ਗਿਆ

0
116

ਮੁੰਬਈ : ਕੋਚੀ ਤੋਂ ਆਉਣ ਵਾਲਾ ਏਅਰ ਇੰਡੀਆ ਦਾ ਜਹਾਜ਼ ਸੋਮਵਾਰ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਰਨਵੇਅ ਤੋਂ ਪਾਰ ਟੱਪ ਗਿਆ ਅਤੇ ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ। ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਰੁਕ ਗਿਆ ਅਤੇ ਸਾਰੇ ਯਾਤਰੀਆਂ ਦੇ ਨਾਲ-ਨਾਲ ਚਾਲਕ ਦਲ ਦੇ ਮੈਂਬਰ ਵੀ ਜਹਾਜ਼ ਵਿੱਚੋਂ ਸੁਰੱਖਿਅਤ ਉਤਾਰ ਲਏ ਗਏ। ਲੈਂਡਿੰਗ ਦੌਰਾਨ ਭਾਰੀ ਮੀਂਹ ਪੈ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਲੈਂਡਿੰਗ ਤੋਂ ਬਾਅਦ ਜਹਾਜ਼ ਰਨਵੇਅ ’ਤੇ ਅਗਾਂਹ ਲੰਘ ਗਿਆ।